ਮੋਗਾ (ਰਾਕੇਸ਼)- ਸ਼ਹਿਰ ਦੇ ਪਿਛਲੇ 10 ਸਾਲਾਂ ’ਚ ਡੁੱਬੇ ਵਿਕਾਸ ਨੂੰ ਪਟਡ਼ੀ ਦੀਆਂ ਲੀਹਾਂ ’ਤੇ ਲਿਆਉਣ ਲਈ ਵਿਧਾਇਕ ਦਰਸ਼ਨ ਸਿੰਘ ਬਰਾਡ਼ ਵੱਲੋਂ ਨਗਰ ਕੌਂਸਲ ਨੂੰ 18 ਕਰੋਡ਼ ਦੀ ਰਾਸ਼ੀ ਤੋਂ ਬਾਅਦ 1 ਕਰੋਡ਼ ਰੁਪਏ ਦੀ ਰਾਸ਼ੀ ਦਾ ਚੈੱਕ ਸੌਂਪਿਆ ਗਿਆ ਹੈ, ਇਸ ਰਾਸ਼ੀ ਨਾਲ ਪਿਛਲੇ ਕੌਂਸਲ ਦੀਆਂ ਠੇਕੇਦਾਰਾਂ ਨੂੰ ਬਕਾਇਆ ਦੇਣਦਾਰੀਆਂ ਅਤੇ ਰੁਕੇ ਪਏ ਵਿਕਾਸ ਕਾਰਜਾਂ ਨੂੰ ਨੇਪਰੇ ਚਾਡ਼੍ਹਿਆ ਜਾਵੇਗਾ। ਵਿਧਾਇਕ ਦਰਸ਼ਨ ਸਿੰਘ ਬਰਾਡ਼ ਨੇ ਐੱਸ. ਡੀ. ਐੱਮ. ਸਵਰਨਜੀਤ ਕੌਰ, ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ, ਕੌਂਸਲ ਪ੍ਰਧਾਨ ਅਨੂੰ ਮਿੱਤਲ, ਕਾਰਜ ਸਾਧਕ ਅਫਸਰ ਰਜਿੰਦਰ ਸਿੰਘ ਕਾਲਡ਼ਾ ਨੂੰ ਚੈੱਕ ਸੌਂਪਦਿਆਂ ਕਿਹਾ ਕਿ ਸ਼ਹਿਰ ਦਾ ਪਾਰਕ, ਸ਼ਾਪਿੰਗ ਕੰਪਲੈਕਸ, ਰੇਹਡ਼ੀ ਮਾਰਕੀਟ, ਛੱਪਡ਼ ਵਾਲੀ ਜਗ੍ਹਾ ’ਤੇ ਬਣਾਉਣਾ ਸਾਡਾ ਪਹਿਲਾ ਮੰਤਵ ਹੈ ਕਿਉਂਕਿ ਸ਼ਹਿਰ ਨੂੰ ਛੱਪਡ਼ ਦੀ ਗੰਦਗੀ ਤੋਂ ਮੁਕਤ ਕੀਤਾ ਜਾਣਾ ਹੈ। ਵਿਧਾਇਕ ਨੇ ਕਿਹਾ ਕਿ ਅਕਾਲੀਆਂ ਵੱਲੋਂ ਸ਼ਹਿਰ ਦੇ ਵਿਕਾਸ ਦੀ ਤਹਿਸ-ਨਹਿਸ ਕੀਤੀ ਗਈ ਹਾਲਤ ਦੇ ਸੁਧਾਰ ਲਈ ਵਧੇਰੇ ਫੰਡ ਮੁਹੱਈਆ ਕਰਵਾਏ ਜਾਣਗੇ ਕਿਉਂਕਿ ਅਕਾਲੀ ਸਰਕਾਰ ਨੇ ਸੀਵਰੇਜ ਦੇ ਨਾਂ ਤੇ ਲੋਕਾਂ ਨਾਲ ਧੋਖਾ ਕੀਤਾ ਸੀ ਅਤੇ ਇਕ ਵੀ ਪੈਸਾ ਗ੍ਰਾਂਟ ਲਈ ਨਹੀਂ ਦਿੱਤਾ। ਕੌਂਸਲ ਪ੍ਰਧਾਨ ਅਨੂੰ ਮਿੱਤਲ ਨੇ ਚੈੱਕ ਲਈ ਵਿਧਾਇਕ ਦਾ ਧੰਨਵਾਦ ਕੀਤਾ। ਇਸ ਮੌਕੇ ਬਿੱਟੂ ਮਿੱਤਲ, ਕੌਂਸਲਰ ਰਵੀਤਾ ਸ਼ਾਹੀ, ਜਗਸੀਰ ਸਿੰਘ ਕਾਲੇਕੇ, ਜਗਸੀਰ ਗਰਗ, ਨਰ ਸਿੰਘ ਬਰਾਡ਼ ਐਡਵੋਕੇਟ, ਜੇ.ਈ. ਪ੍ਰਦੀਪ ਕੁਮਾਰ, ਬੀ.ਡੀ.ਪੀ.ਓ. ਅਮਿਤ ਕੁਮਾਰ ਤੇ ਹੋਰ ਸ਼ਾਮਲ ਸਨ।
ਅਾਸਮਾਨੀ ਬਿਜਲੀ ਡਿੱਗਣ ਨਾਲ ਲੱਖਾਂ ਦਾ ਨੁਕਸਾਨ
NEXT STORY