ਮੋਗਾ (ਗੋਪੀ ਰਾਊਕੇ)-ਇਕ ਪਾਸੇ ਜਿੱਥੇ ਨਗਰ ਕੌਂਸਲ ਤੋਂ ਨਗਰ ਨਿਗਮ ਬਣਨ ਮਗਰੋਂ ਮੋਗਾ ਨਿਵਾਸੀਆਂ ਨੂੰ ਇਹ ਆਸ ਬੱਝੀ ਸੀ ਕਿ ਸ਼ਹਿਰ ਨੂੰ ਮਿਲਣ ਵਾਲੇ ਵਧੇਰੇ ਫੰਡਾਂ ਨਾਲ ਸ਼ਹਿਰ ਦੀ ਕਾਇਆ-ਕਲਪ ਹੋਵੇਗੀ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਪਿਛਲੇ ਸਾਢੇ ਤਿੰਨ ਵਰ੍ਹਿਆਂ ਤੋਂ ਸ਼ਹਿਰ ਦਾ ਵਿਕਾਸ ਪਟਡ਼ੀ ’ਤੇ ਨਹੀਂ ਚਡ਼੍ਹ ਸਕਿਆ, ਜਿਸ ਕਾਰਨ ਸ਼ਹਿਰ ਵਾਸੀ ਅੰਤਾਂ ਦੀ ਪ੍ਰੇਸ਼ਾਨੀ ’ਚੋਂ ਲੰਘ ਰਹੇ ਹਨ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਨਗਰ ਮੋਗਾ ਦੇ ਸਾਬਕਾ ਸਰਪੰਚ ਅਤੇ ਵਾਰਡ ਨੰਬਰ 1 ਦੇ ਕੌਂਸਲਰ ਸ਼੍ਰੀਮਤੀ ਮਨਪ੍ਰੀਤ ਕੌਰ ਦੇ ਪਤੀ ਜਸਪ੍ਰੀਤ ਸਿੰਘ ਵਿੱਕੀ ਨੇ ਦੋਸ਼ ਲਗਾਇਆ ਕਿ ਸ਼ਹਿਰ ਵਾਸੀ ਹੁਣ ਇਹ ਸੱਚ ਸਾਹਮਣੇ ਲਿਆਉਣ ਦੀ ਮੰਗ ਕਰਦੇ ਹਨ ਕਿ ਆਖਿਰਕਾਰ ਮੋਗਾ ਸ਼ਹਿਰ ਦਾ ਵਿਕਾਸ ਕਿਉਂ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਧਾਇਕ, ਮੇਅਰ, ਕੌਂਸਲਰਾਂ ਤੇ ਅਧਿਕਾਰੀਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕੀ ਕਾਰਨ ਹੈ ਕਿ ਮੋਗਾ ਸ਼ਹਿਰ ਦਾ ਵਿਕਾਸ ਨਹੀਂ ਹੋ ਰਿਹਾ ਜਦੋਂ ਕਿ ਨਿਗਮ ਕੋਲ ਫੰਡ ਵੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਵਾਰਡ ਨੰਬਰ-1 ਦੇ ਵਿਕਾਸ ਲਈ ਪਿਛਲੇ ਲੰਬੇ ਸਮੇਂ ਤੋਂ ਉਹ ਯਤਨ ਕਰ ਰਹੇ ਹਨ ਪਰ ਹਾਲੇ ਤੱਕ ਵੀ ਸਮੱਸਿਆ ਜਿਉਂ ਹੀ ਤਿਉਂ ਹੈ। ਉਨ੍ਹਾਂ ਕਿਹਾ ਕਿ ਉਹ ਵਾਰਡ ਦੇ ਘਰ-ਘਰ ਜਾ ਕੇ ਮੁਆਫੀ ਵੀ ਮੰਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ 11-11 ਮਹੀਨੇ ਨਿਗਮ ਹਾਊਸ ਦੀ ਮੀਟਿੰਗ ਹੀ ਨਹੀਂ ਹੁੰਦੀ ਅਤੇ ਜੇਕਰ ਹੁੰਦੀ ਹੈ ਤਾਂ ਫਿਰ ਵੀ ਡੇਢ-ਡੇਢ ਸਾਲ ਟੈਂਡਰ ਪਾਸ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪਿਛਲੇ ਡੇਢ ਮਹੀਨੇ ਤੋਂ ਨਗਰ ਨਿਗਮ ਕੋਲ ਸਟਰੀਟ ਲਾਈਟ ਤੱਕ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਟ੍ਰੀਟ ਲਾਈਟਾਂ ਖਰਾਬ ਹੋਣ ਕਰ ਕੇ ਸ਼ਾਮ ਢਲਦਿਆਂ ਹੀ ਸ਼ਹਿਰ ਘੁੱਪ ਹਨੇਰੇ ’ਚ ਡੁੱਬ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 10 ਕਾਰਪੋਰੇਸ਼ਨਾਂ ’ਚ ਸਭ ਤੋਂ ਮਾਡ਼ਾ ਹੱਲ ਮੋਗਾ ਕਾਰਪੋਰੇਸ਼ਨ ਦਾ ਹੈ। ਇਸ ਮੌਕੇ ਕੌਂਸਲਰ ਅਤੇ ਸਾਥੀ ਹਾਜ਼ਰ ਸਨ।
80 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਦੋ ਕਾਬੂ
NEXT STORY