ਮੋਗਾ (ਸਤੀਸ਼)-ਸਕੂਲ ਦਾ ਮੰਤਵ ਬੱਚੇ ਦਾ ਸਰਬ-ਪੱਖੀ ਵਿਕਾਸ ਕਰਨਾ ਹੁੰਦਾ ਹੈ, ਇਸੇ ਮੰਤਵ ਨੂੰ ਮੁੱਖ ਰੱਖ ਕੇ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਹਲਕੇ ਦੀ ਨਾਮਵਰ ਵਿਦਿਅਕ ਸੰਸਥਾ ਗਲੋਬਲ ਵਿਜ਼ਡਮ ਕਾਨਵੈਂਟ ਸਕੂਲ, ਧਰਮਕੋਟ ਵਿਖੇ ਸਾਲਾਨਾ ਸਮਾਰੋਹ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਮਨਪ੍ਰੀਤ ਕੌਰ ਰੱਖਡ਼ਾ, ਚੇਅਰਮੈਨ ਡਾ. ਗੁਰਨਾਮ ਸਿੰਘ ਭੁੱਲਰ ਅਤੇ ਸਕੂਲ ਦੇ ਐੱਮ. ਡੀ. ਬਲਜੀਤ ਕੌਰ ਭੁੱਲਰ ਵੱਲੋਂ ਜਯੋਤੀ ਜਗ੍ਹਾ ਕੇ ਕੀਤੀ ਗਈ। ਉਪਰੰਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। 9ਵੀਂ ਜਮਾਤ ਦੀਆਂ ਵਿਦਿਆਰਥਣਾਂ ਰਚਨਦੀਪ ਕੌਰ ਅਤੇ ਹਰਦੀਪ ਕੌਰ ਵੱਲੋਂ ਕਵੀਸ਼ਰੀ ਪੇਸ਼ ਕੀਤੀ ਗਈ। ਸਟੇਜ ਦੀ ਭੂਮਿਕਾ ਅਧਿਆਪਕਾਂ ਰਮਨਦੀਪ ਕੌਰ ਅਤੇ ਗੁਰਵੀਰ ਕੌਰ ਵੱਲੋਂ ਨਿਭਾਈ ਗਈ। ਵਿਦਿਆਰਥੀਆਂ ਵੱਲੋਂ ਭੰਗਡ਼ਾ, ਲੋਕ-ਗੀਤ, ਡਾਂਸ, ਮੋਬਾਇਲ ਦੀ ਵਰਤੋਂ ਤੇ ਭਰੂਣ ਹੱਤਿਆ ਸਬੰਧੀ ਕੋਰੀਓਗ੍ਰਾਫ਼ੀ, ਨਸ਼ਿਆਂ ’ਤੇ ਨਾਟਕ, ਗਿੱਧਾ, ਮਲਵਈ ਗਿੱਧਾ ਆਦਿ ਪੇਸ਼ਕਾਰੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀਆਂ। ਸਕੂਲ ਦੇ ਪ੍ਰਿੰਸੀਪਲ ਮਨਪ੍ਰੀਤ ਕੌਰ ਰੱਖਡ਼ਾ, ਚੇਅਰਮੈਨ ਡਾ. ਗੁਰਨਾਮ ਸਿੰਘ ਭੁੱਲਰ ਅਤੇ ਸਕੂਲ ਦੇ ਐੱਮ. ਡੀ. ਬਲਜੀਤ ਕੌਰ ਭੁੱਲਰ ਵੱਲੋਂ ਵੱਖ-ਵੱਖ ਖੇਤਰਾਂ ’ਚ ਅੱਵਲ ਰਹੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਸਮੇਂ ਬਾਬਾ ਇਕਬਾਲ ਸਿੰਘ ਭੁੱਲਰ ਜੀਂਦਡ਼ੇ ਵਾਲੇ, ਜੋਬਨਪ੍ਰੀਤ ਕੌਰ ਭੁੱਲਰ, ਸਿਮਰਨਜੋਤ ਸਿੰਘ ਭੁੱਲਰ ਅਤੇ ਜਸਵੰਤ ਸਿੰਘ ਭੁੱਲਰ ਵੀ ਉਚੇਚੇ ਤੌਰ ’ਤੇ ਹਾਜ਼ਰ ਹੋਏ।
ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ 16 ਨੂੰ
NEXT STORY