ਮੋਗਾ (ਗਾਂਧੀ, ਸੰਜੀਵ, ਗਰੋਵਰ)-ਪੰਜਾਬ ਸਰਕਾਰ ਦਾ ਬਜਟ ਲੋਕ ਹਿੱਤ ਵਾਲਾ ਬਜਟ ਹੈ, ਜਿਸ ਵਿਚ ਪੰਜਾਬ ਦੇ ਆਮ ਲੋਕ, ਗਰੀਬ ਲੋਕ ਅਤੇ ਹਰੇਕ ਵਰਗ ਦਾ ਪੂਰਾ ਖਿਆਲ ਰੱਖਿਆ ਗਿਆ ਹੈ। ਇਸ ਬਜਟ ਵਿਚ ਵਪਾਰੀ, ਕਿਸਾਨ, ਯੁਵਾ ਵਰਗ ਆਦਿ ਸਭ ਨੂੰ ਫਾਇਦਾ ਹੋਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੋਟ ਈਸੇ ਖਾਂ ਦੇ ਸੀਨੀਅਰ ਕਾਂਗਰਸੀ ਆਗੂ ਸੁਮੀਤ ਬਿੱਟੂ ਮਲਹੋਤਰਾ, ਵਿਜੇ ਧੀਰ, ਪ੍ਰਕਾਸ਼ ਰਾਜਪੂਤ ਨੇ ‘ਜਗ ਬਾਣੀ‘ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਪਿਛਲੀ ਸਰਕਾਰ ਦੇ ਕਾਰਨ ਹਰ ਵਰਗ ਤੇ ਕਰਜ਼ੇ ਦਾ ਬੋਝ ਬਣਿਆ ਹੋਇਆ ਸੀ, ਪਰ ਇਸ ਵਾਰ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਜੋ ਬਜਟ ਪੇਸ਼ ਕੀਤਾ ਹੈ ਉਸ ਨਾਲ ਹਰ ਵਰਗ ਨੂੰ ਫਾਇਦਾ ਹੋਵੇਗਾ। ਪੰਜਾਬ ਵਿਚ ਡੀਜ਼ਲ ਅਤੇ ਪੈਟਰੋਲ ਸਸਤਾ ਹੋਣ ਨਾਲ ਪੰਜਾਬ ਦਾ ਵਪਾਰ ਅਤੇ ਉਦਯੋਗ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਬਜਟ ਵਿਚ ਸਰਕਾਰ ਨੇ ਕਿਸਾਨੀ ਕਰਜ਼ੇ ਹੌਲੇ ਕਰ ਦਿੱਤੇ ਸਨ ਅਤੇ ਇਸ ਵਾਰ ਕਿਸਾਨੀ ਕਰਜ਼ੇ ਮੁਆਫ਼ ਕਰਨ ਲਈ ਚੰਗਾ ਫੰਡ ਰੱਖਿਆ ਗਿਆ ਹੈ। ਕਾਂਗਰਸ ਵੱਲੋਂ ਚੋਣ ਮੈਨੀਫੈਸਟੋ ਵਿਚ ਦਰਜ ਕੀਤੇ ਗਏ ਵਾਅਦੇ ਕਰਜ਼ਾ ਕੁਰਕੀ ਖਾਤਮਾ, ਮੋਬਾਈਲ ਫੋਨ ਦੇਣਾ, ਘਰ-ਘਰ ਰੋਜ਼ਗਾਰ, ਕਿਰਸਾਨੀ ਕਰਜ਼ੇ ਮੁਆਫ, ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣਾ, ਦਲਿਤ ਅਤੇ ਗਰੀਬ ਲੋਕਾਂ ਨੂੰ ਪੈਨਸ਼ਨ ਆਦਿ ਸਭ ਵਾਅਦੇ ਪੂਰੇ ਕੀਤੇ ਜਾਣਗੇ। ਇਸ ਸਮੇਂ ਉਨ੍ਹਾਂ ਦੇ ਨਾਲ ਕੌਸਲਰ ਓਮ ਪ੍ਰਕਾਸ਼ ਪੱਪੀ, ਸੁੱਚਾ ਸਿੰਘ ਪੁਰਬਾ ਆਦਿ ਹਾਜ਼ਰ ਸਨ।
ਐਕਸਪਰਟ ਇਮੀਗ੍ਰੇਸ਼ਨ ਨੇ ਲਵਾਇਆ ਆਸਟਰੇਲੀਆ ਦਾ ਸਟੂਡੈਂਟ ਵੀਜ਼ਾ
NEXT STORY