ਮੋਗਾ (ਰਾਕੇਸ਼)-ਡਾ. ਕਲਾਮ ਇੰਟਰਨੈਸ਼ਨਲ ਸਕੂਲ ਮਾਣੂੰਕੇ ਗਿੱਲ ਦਾ ਸਥਾਪਨਾ ਦਿਵਸ ਮਨਾਇਆ ਗਿਆ। ਸਕੂਲ ਦੇ ਖੇਤਰ ’ਚ ਆਪਣਾ ਨਿਵੇਕਲਾ ਸਥਾਨ ਹਾਸਲ ਕੀਤਾ ਹੈ। ਸਥਾਪਨਾ ਦਿਵਸ ਮੌਕੇ ਸਕੂਲ ਦੇ ਬੱਚਿਆਂ, ਪ੍ਰਿੰਸੀਪਲ ਰੇਖਾ ਪਾਸੀ ਅਤੇ ਸਮੂਹ ਸਟਾਫ ਨੇ ਹਿੱਸਾ ਲਿਆ। ਪ੍ਰੋਗਰਾਮ ਦਾ ਅਰੰਭ ਸ੍ਰੀ ਜਪੁਜੀ ਸਾਹਿਬ ਦੇ ਪਾਠ ਨਾਲ ਹੋਇਆ, ਇਸ ਉਪਰੰਤ ਸਕੂਲ ਦੇ ਬੱਚਿਆਂ ਨੇ ਸਮੂਹ ਗਾਇਨ ਪੇਸ਼ ਕੀਤਾ। ਨਰਸਰੀ, ਐੱਲ. ਕੇ. ਜੀ., ਯੂ. ਕੇ. ਜੀ. ਦੇ ਬੱਚਿਆਂ ਨੇ ਸਕੂਲ ਦੇ ਵੱਖ-ਵੱਖ ਵਿਭਾਗਾਂ ਬਾਰੇ ਜਾਣਕਾਰੀ ਹਾਸਲ ਕੀਤੀ। ਕਲਾਸ ਫਸਟ ਤੇ ਦੂਸਰੀ ਕਲਾਸ ਦੇ ਬੱਚਿਆਂ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਯੋਗਦਾਨ ਪਾਉਂਦੇ ਹੋਏ ਸਕੂਲ ਨੂੰ ਹੋਰ ਸੁੰਦਰ ਬਣਾਉਣ ਲਈ ਪੌਦੇ ਲਾਏ ਗਏ। ਤੀਸਰੀ ਅਤੇ ਚੋਥੀ ਕਲਾਸ ਦੇ ਬੱਚਿਆਂ ਦਾ ਅੰਗਰੇਜੀ ਲਿਖਾਈ ਮੁਕਾਬਲੇ ਕਰਵਾਏ ਗਏ। 5ਵੀਂ ਅਤੇ 6ਵੀਂ ਕਲਾਸ ਦੇ ਬੱਚਿਆਂ ਦੇ ਸਲੋਗਨ ਮੁਕਾਬਲੇ ਕਰਵਾਏ ਗਏ। ਅੰਤ ’ਚ ਪ੍ਰਿੰਸੀਪਲ ਮੈਡਮ ਨੇ ਸਕੂਲ ਦੇ ਪਿਛੋਕਡ਼ ਬਾਰੇ ਜਾਣਕਾਰੀ ਦਿੰਦੇ ਹੋਏ ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਿਆ ਅਤੇ ਜੇਤੂ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ। ਇਸ ਮੌਕੇ ਸੰਜੂ ਮੰਗਲਾ, ਕਮਲ ਸ਼ਰਮਾ, ਗੁਰਦੀਪ ਵਾਲੀਆਂ ਅਤੇ ਹੋਰ ਸ਼ਾਮਲ ਸਨ।
ਥਾਣਾ ਸਾਂਝ ਕੇਂਦਰ ਮਹਿਣਾ ਦੀ ਮੀਟਿੰਗ
NEXT STORY