ਸਪੋਰਟਸ ਡੈਸਕ- ਇੰਗਲੈਂਡ ਦੀ ਜ਼ਮੀਨ ’ਤੇ ਪਹਿਲੀ ਵਾਰ ਟੀ-20 ਲੜੀ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਸ਼ਨੀਵਾਰ ਇਥੇ ਲੜੀ ਦੇ 5ਵੇਂ ਅਤੇ ਆਖਰੀ ਟੀ-20 ਮੈਚ ’ਚ ਮੇਜ਼ਬਾਨ ਟੀਮ ਖਿਲਾਫ ਆਖਰੀ ਗੇਂਦ ’ਤੇ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਹਾਲਾਂਕਿ ਲੜੀ 3-2 ਨਾਲ ਜਿੱਤੀ।

ਭਾਰਤ ਨੇ ਸ਼ੈਫਾਲੀ ਵਰਮਾ ਦੀਆਂ 75 ਦੌੜਾਂ ਦੀ ਤੂਫਾਨੀ ਪਾਰੀ ਨਾਲ 7 ਵਿਕਟਾਂ ’ਤੇ 167 ਦੌੜਾਂ ਬਣਾਈਆਂ ਪਰ ਇੰਗਲੈਂਡ ਨੇ ਆਖਰੀ ਗੇਂਦ ’ਤੇ 5 ਵਿਕਟਾਂ ਬਾਕੀ ਰਹਿੰਦੇ 168 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਹਾਰ ਹਾਰ ਕੇ ਬੱਲੇਬਾਜ਼ੀ ਕਰਨ ਉਤਰੇ ਭਾਰਤ ਦੀ ਉੱਪ-ਕਪਤਾਨ ਸਮ੍ਰਿਤੀ ਮੰਧਾਨਾ ਨੇ ਐੱਮ. ਆਰਲੋਟ (42 ਦੌੜਾਂ ’ਤੇ 1 ਵਿਕਟ) ’ਤੇ ਲਗਾਤਾਰ 2 ਚੌਕਿਆਂ ਨਾਲ ਸ਼ੁਰੂਆਤ ਕੀਤੀ ਪਰ ਆਖਰੀ ਗੇਂਦ ’ਤੇ ਲਿਨਸੇ ਸਮਿੱਥ ਨੂੰ ਕੈਚ ਦੇ ਬੈਠੀ। ਜੇਮਿਮਾ ਰੋਡ੍ਰਿਗਜ਼ ਵੀ ਸਿਰਫ 1 ਦੌੜ ਬਣਾ ਕੇ ਲਿਨਸੇ ਦੀ ਗੇਂਦ ’ਤੇ ਬੋਲਡ ਹੋ ਗਈ, ਜਿਸ ਨਾਲ ਭਾਰਤ ਦਾ ਸਕੋਰ 2 ਵਿਕਟਾਂ ’ਤੇ 19 ਦੌੜਾਂ ਹੋ ਗਿਆ।
ਸ਼ੈਫਾਲੀ ਅਤੇ ਕਪਤਾਨ ਹਰਮਨਪ੍ਰੀਤ ਕੌਰ (15) ਨੇ ਇਸ ਤੋਂ ਬਾਅਦ ਤੀਸਰੀ ਵਿਕਟ ਲਈ 43 ਗੇਂਦਾਂ ’ਚ 66 ਦੌੜਾਂ ਦੀ ਸਾਂਝੇਦਾਰੀ ਕੀਤੀ। ਆਫ ਸਪਿਨਰ ਚਾਰਲੀ ਡੀਨ (23 ਦੌੜਾਂ ’ਤੇ 3 ਵਿਕਟ) ਨੇ ਹਰਮਨਪ੍ਰੀਤ ਨੂੰ ਬੋਲਡ ਕਰ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਹਰਲੀਨ ਦਿਓਲ ਵੀ ਸਿਰਫ 4 ਦੌੜਾਂ ਬਣਾਉਣ ਤੋਂ ਬਾਅਦ ਸੋਫੀ ਏਕਲਸਟੋਨ (28 ਦੌੜਾਂ ’ਤੇ 2 ਵਿਕਟ) ਦੀ ਗੇਂਦ ’ਤੇ ਬੋਲਡ ਹੋ ਗਈ।

ਸ਼ੈਫਾਲੀ ਨੇ ਇਕ ਪਾਸਾ ਸੰਭਾਲ ਕੇ ਰੱਖਿਆ। ਉਸ ਨੇ 7ਵੇਂ ਓਵਰ ’ਚ ਤੇਜ਼ ਗੇਂਦਬਾਜ਼ ਇਸ ਵੋਂਗ ’ਤੇ 3 ਚੌਕੇ ਅਤੇ 1 ਛੱਕੇ ਨਾਲ 20 ਦੌੜਾਂ ਬਣਾਈਆਂ। ਸ਼ੈਫਾਲੀ ਨੇ ਏਕਲੇਸਟੋਨ ’ਤੇ ਕਵਰ ’ਚ ਚੌਕਾ ਜੜ ਕੇ ਸਿਰਫ 23 ਗੇਂਦਾਂ ’ਚ ਅਰਧ-ਸੈਂਕੜਾ ਪੂਰਾ ਕੀਤਾ, ਜੋ ਮਹਿਲਾ ਟੀ-20 ’ਚ ਕਿਸੇ ਭਾਰਤੀ ਦਾ ਸਾਂਝੇ ਤੌਰ ’ਤੇ ਦੂਸਰਾ ਸਭ ਤੋਂ ਤੇਜ਼ ਅਰਧ-ਸੈਂਕੜਾ ਹੈ।
ਮਾਈਆ ਬੂਚੀਅਰ ਨੇ 14ਵੇਂ ਓਵਰ ਵਿਚ ਡੀਨ ਦੀ ਗੇਂਦ ’ਤੇ ਸ਼ੈਫਾਲੀ ਦੀ ਸ਼ਾਨਦਾਰ ਕੈਚ ਫੜ ਕੇ ਭਾਰਤ ਦਾ ਸਕੋਰ 5 ਵਿਕਟਾਂ ’ਤੇ 111 ਦੌੜਾਂ ਕੀਤਾ। ਸ਼ੈਫਾਲੀ ਨੇ 41 ਗੇਂਦਾਂ ਦਾ ਸਾਹਮਣਾ ਕਰਦੇ ਹੋਏ 14 ਚੌਕੇ ਅਤੇ 1 ਛੱਕਾ ਮਾਰਿਆ। ਵਿਕਟਕੀਪਰ ਰੀਚਾ ਘੋਸ਼ ਨੇ ਇਸ ਤੋਂ ਬਾਅਦ 16 ਗੇਂਦਾਂ ’ਚ 24 ਜਦਕਿ ਰਾਧਾ ਯਾਦਵ ਨੇ 14 ਗੇਂਦਾਂ ’ਚ 14 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਭਾਰਤ ਨੇ ਆਖਰੀ 41 ਗੇਂਦਾਂ ’ਚ 56 ਦੌੜਾਂ ਜੋੜੀਆਂ।

ਟੀਚੇ ਦਾ ਪਿੱਛਾ ਕਰਦੇ ਹੋਏ ਸਲਾਮੀ ਬੱਲੇਬਾਜ਼ਾਂ ਸੋਫੀਆ ਡੰਕਲੇ (46 ਦੌੜਾਂ, 30 ਗੇਂਦ) ਅਤੇ ਡੇਨੀਅਲ ਵਾਟ ਹਾਜ਼ (56 ਦੌੜਾਂ, 37 ਗੇਂਦਾਂ) ਨੇ ਪਹਿਲੀ ਵਿਕਟ ਲਈ ਸਿਰਫ 10.4 ਓਵਰਾਂ ’ਚ 101 ਦੌੜਾਂ ਦੀ ਸਾਂਝੇਦਾਰੀ ਕਰ ਕੇ ਇੰਗਲੈਂਡ ਨੂੰ ਸ਼ਾਨਦਾਰ ਸ਼ੁਰੂਆਤ ਦੁਆਈ। ਭਾਰਤ ਨੇ ਅਰਧ-ਸੈਂਕੜੇ ਵਾਲੀ ਸਾਂਝੇਦਾਰੀ ਤੋਂ ਬਾਅਦ ਡੰਕਲੇ ਅਤੇ ਵਾਟ ਹਾਜ਼ ਨੂੰ ਜਲਦੀ-ਜਲਦੀ ਆਊਟ ਕਰ ਕੇ ਵਾਪਸੀ ਦਾ ਯਤਨ ਕੀਤਾ ਪਰ ਕਪਤਾਨੀ ਟੈਮੀ ਿਬਊਮੋਂਟ (30) ਅਤੇ ਬੂਚਿਯਰ (16) ਨੇ ਮੇਜ਼ ਟੀਮ ਨੂੰ ਜਿੱਤ ਦੁਆ ਦਿੱਤੀ।

ਇਹ ਵੀ ਪੜ੍ਹੋ- ਭਾਰਤ 'ਚ ਪੈਰ ਪਸਾਰ ਰਹੀ ਇਹ 'ਖ਼ਾਮੋਸ਼ ਮਹਾਮਾਰੀ' !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੋਲ ਪਾਮਰ ਦਾ ਧਮਾਕੇਦਾਰ ਪ੍ਰਦਰਸ਼ਨ, ਚੇਲਸੀ ਨੇ PSG ਨੂੰ ਹਰਾ ਕੇ ਜਿੱਤਿਆ ਫੀਫਾ ਕਲੱਬ ਵਰਲਡ ਕੱਪ
NEXT STORY