ਮੋਗਾ (ਬਿੰਦਾ)-ਨਿਊ ਆਜ਼ਾਦ ਕਲੱਬ ਅਗਵਾਡ਼ ਗੋਧੇ ਕਾ, ਮੁਹੱਲਾ ਸੋਢੀਆਂ ਮੋਗਾ ਵਲੋਂ ਸਰਬੱਤ ਦੇ ਭਲੇ ਲਈ ਰੱਖਵਾਏ ਸ੍ਰੀ ਆਖੰਡ ਪਾਠ ਸਾਹਿਬ ਅਤੇ 3 ਰੋਜ਼ਾ ਧਾਰਮਕ ਸਮਾਗਮ ਅੱਜ ਆਰੰਭ ਹੋ ਗਏ ਹੈ, ਇਸ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਦੇ ਵਰਿੰਦਰ ਸਿੰਘ, ਜਗਸੀਰ ਸਿੰਘ, ਰੋਬੀਨ, ਗੁਲਸ਼ਨ ਕੁਮਾਰ ਨੇ ਦੱਸਿਆ ਕਿ ਇਸ ਧਾਰਮਕ ਸਮਾਗਮ ’ਚ 23 ਫਰਵਰੀ ਨੂੰ ਇਕਬਾਲ ਸਿੰਘ ਨੱਥੂਵਾਲਾ ਵਲੋਂ ਦੀਵਾਨ ਸਜਾਏ ਜਾਣਗੇ। ਉਨ੍ਹਾਂ ਦੱਸਿਆ ਕਿ 24 ਫਰਵਰੀ ਨੂੰ ਭਾਈ ਇਕਬਾਲ ਸਿੰਘ ਲੱਗੇਵਾਲਾ ਵਾਲੇ ਵਲੋਂ ਸੰਗਤਾਂ ਨੂੰ ਗੁਰੂ ਦੀ ਬਾਣੀ ਨਾਲ ਜੋਡ਼ਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ 24 ਫਰਵਰੀ ਨੂੰ ਪਾਏ ਜਾਣਗੇ।ਉਨ੍ਹਾਂ ਵੱਧ ਤੋਂ ਵੱਧ ਸੰਗਤਾਂ ਨੂੰ ਇਸ ਧਾਰਮਕ ਸਮਾਗਮ ’ਚ ਸ਼ਿਰਕਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬੰਪੀ ਗਿੱਲ, ਐੱਮ. ਪੀ. ਮਾਨ, ਰਾਜੂ, ਅਮਨਪ੍ਰੀਤ ਸਿੰਘ, ਹਰਵਿੰਦਰ ਸਿੰਘ, ਮਨੀ ਗਰੋਵਰ, ਜੱਸੀ, ਹਨੀ ਬਾਂਸਲ ਆਦਿ ਹਾਜ਼ਰ ਸਨ।
‘ਮਾਈ ਭਾਗੋ ਵਿੱਦਿਆ ਸਕੀਮ’ ਤਹਿਤ ਸਾਈਕਲ ਵੰਡੇ
NEXT STORY