ਮੋਗਾ (ਗੋਪੀ ਰਾਊਕੇ)-ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਤੇ ਆਈ.ਟੀ.ਆਈ. ਅਜੀਤਵਾਲ (ਮੋਗਾ) ਵਿਖੇ ਜਗਦੀਸ਼ ਸਿੰਘ ਰਾਹੀ ਸਹਾਇਕ ਡਾਇਰੈਕਟਰ ਯੂਥ ਸੇਵਾਵਾਂ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਵੀਪ ਗਤੀਵਿਧੀਆਂ ਦੌਰਾਨ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਸਬੰਧੀ ਪੋਸਟਰ ਬਣਾਏ। ਦੂਸਰੇ ਪਾਸੇ ਆਈ.ਟੀ.ਆਈ. ਦੇ ਵਿਦਿਆਰਥੀਆਂ ਨੇ ਇਕ ਜਾਗਰੂਕਤਾ ਰੈਲੀ ਕੱਢੀ, ਜਿਸ ਰਾਹੀਂ ਉਨ੍ਹਾਂ ਦਾ ਉਦੇਸ਼ ਆਮ ਜਨਤਾ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨਾ ਸੀ। ਇਸ ਦੌਰਾਨ ਸੰਸਥਾ ਦੇ ਡਾਇਰੈਕਟਰ ਡਾ.ਚਮਨ ਲਾਲ ਸਚਦੇਵਾ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਵੋਟਾਂ ਪ੍ਰਤੀ ਆਪਣੇ ਕਰਤੱਵ ਨਿਭਾਉਣ ਲਈ ਅਧਿਕਾਰਾਂ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵੋਟ ਪਾਉਣ ਦਾ ਹੱਕ ਸਾਨੂੰ ਇਸਤੇਮਾਲ ਕਰਨਾ ਚਾਹੀਦਾ ਹੈ। ਕੰਪਿਊਟਰ ਇੰਜ. ਵਿਭਾਗ ਦੀ ਵਿਦਿਆਰਥਣ ਗਗਨਦੀਪ ਕੌਰ ਨੇ ਕਿਹਾ ਕਿ ਅੱਜ ਹਰ ਵਰਗ ਇਹ ਤਾਂ ਕਹਿੰਦਾ ਹੈ ਕਿ ਸਾਡੇ ਲਈ ਸਰਕਾਰਾਂ ਕੀ ਕਰਦੀਆਂ ਹਨ ਪਰ ਜਦੋਂ ਵੋਟ ਦੇਣ ਦਾ ਵੇਲਾ ਹੁੰਦਾ ਹੈ ਤਦ ਇਹੀ ਵਰਗ ਘਰੇ ਛੁੱਟੀ ਦਾ ਅਨੰਦ ਮਾਣਦਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਬਡ਼ੇ ਜਜ਼ਬੇ ਨਾਲ ਮੁਕਾਬਲੇ ’ਚ ਹਿੱਸਾ ਲਿਆ। ਤਨਪ੍ਰੀਤ ਕੌਰ ਨੇ ਪੋਸਟਰ ਮੇਕਿੰਗ ’ਚ ਪਹਿਲਾ, ਵਿਮਲ ਨੇ ਦੂਸਰਾ ਅਤੇ ਸੁਖਵੀਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।
ਬੀ.ਏ. ਸਮੈਸਟਰ 5ਵੇਂ ’ਚੋਂ ਪ੍ਰਦੀਪ ਕੌਰ ਤੇ ਜਸ਼ਨਪ੍ਰੀਤ ਅੱਵਲ
NEXT STORY