ਬਸਤੀ- ਸੋਮਵਾਰ ਰਾਤ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲੇ ਦੇ ਕਪਤਾਨਗੰਜ ਕ੍ਰਾਸਿੰਗ ਵਿਖੇ ਇਕ ਧਾਰਮਿਕ ਥਾਂ ਬਾਰੇ ਕੀਤੀ ਗਈ ਕਥਿਤ ਇਤਰਾਜ਼ਯੋਗ ਟਿੱਪਣੀ ਕਾਰਨ ਕਾਂਵੜੀਆਂ ਨੇ ਹੰਗਾਮਾ ਕੀਤਾ। ਗੁੱਸੇ ’ਚ ਆਏ ਕਾਂਵੜੀਆਂ ਨੇ ਬੈਰੀਅਰਾਂ ਤੇ ਪੋਸਟਰਾਂ ਨੂੰ ਪੁੱਟ ਦਿੱਤਾ ਤੇ ਉਨ੍ਹਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਬਸਤੀ-ਅਯੁੱਧਿਆ ਚਾਰਮਾਰਗੀ ਸੜਕ ਨੂੰ ਜਾਮ ਕਰ ਦਿੱਤਾ।
ਇਹ ਘਟਨਾ ਉਦੋਂ ਵਾਪਰੀ ਜਦੋਂ ਕੁਝ ਨੌਜਵਾਨ ਜੋ ਤਾਸ਼ ਖੇਡ ਰਹੇ ਸਨ, ’ਚੋਂ ਇਕ ਨੇ ਮੰਦਰ ਬਾਰੇ ਕਥਿਤ ਧਾਰਮਿਕ ਟਿੱਪਣੀ ਕੀਤੀ ਜਿਸ ਪਿੱਛੋਂ ਮਾਹੌਲ ਤਣਾਅਪੂਰਨ ਹੋ ਗਿਆ। ਕਾਂਵੜੀਆਂ ਨੇ ‘ਪਾਕਿਸਤਾਨ ਮੁਰਦਾਬਾਦ'’ ਦੇ ਨਾਅਰੇ ਲਾ ਕੇ ਜ਼ੋਰਦਾਰ ਵਿਰੋਧ ਕੀਤਾ ਤੇ ਪੁਲਸ ਦੀ ਇਕ ਗੱਡੀ ’ਤੇ ਚੜ੍ਹ ਗਏ।
ਇਸ ਦੌਰਾਨ ਇੱਕ ਕਾਂਵੜੀਆਂ ਬੇਹੋਸ਼ ਹੋ ਗਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਸੂਚਨਾ ਮਿਲਣ 'ਤੇ ਕਪਤਾਨਗੰਜ ਥਾਣੇ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮੁਲਜ਼ਮ ਨੌਜਵਾਨ ਨੂੰ ਸੁਰੱਖਿਅਤ ਥਾਂ ’ਤੇ ਲੈ ਗਈ। ਗੁੱਸੇ ’ਚ ਆਏ ਹੋਏ ਕਾਂਵੜੀਏ ਮੁਲਜ਼ਮ ਨੂੰ ਮੌਕੇ ’ਤੇ ਬੁਲਾਉਣ ਤੇ ਉਸ ਦੇ ਘਰ ’ਤੇ ਬੁਲਡੋਜ਼ਰ ਚਲਾਉਣ ਦੀ ਮੰਗ ਕਰਦੇ ਹੋਏ ਧਰਨੇ ’ਤੇ ਬੈਠ ਗਏ। ਸਥਿਤੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਕਈ ਪੁਲਸ ਥਾਣਿਆਂ ਦੀ ਫੋਰਸ ਨੂੰ ਮੌਕੇ ’ਤੇ ਤਾਇਨਾਤ ਕੀਤਾ ਗਿਆ।
ਰਾਜੇਂਦਰਨ ਨੇ ਰਾਜਸਥਾਨ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ
NEXT STORY