ਮੋਗਾ (ਗੋਪੀ ਰਾਊਕੇ)-ਕਿਰਤੀ ਕਿਸਾਨ ਯੂਨੀਅਨ ਦਾ ਵਫਦ ਪ੍ਰਦੇਸ਼ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ਵਿਚ ਐੱਸ. ਐੱਸ. ਪੀ. ਨੂੰ ਮਿਲਿਆ। ਇਸ ਦੌਰਾਨ ਵਫਦ ਦੇ ਨਿਰਭੈ ਸਿੰਘ ਢੁੱਡੀਕੇ ਨੇ ਮੰਗ ਕੀਤੀ ਕਿ ਬੀਤੇ ਦਿਨ ਬਾਘਾਪੁਰਾਣਾ ਦੇ ਡੀ. ਐੱਸ. ਪੀ. ਵਲੋਂ ਕਿਸੇ ਲਡ਼ਕੇ ਅਤੇ ਲਡ਼ਕੀ ਦੇ ਕੇਸ ਸਬੰਧੀ ਉਨ੍ਹਾਂ ਵਲੋਂ ਬੁਲਾਉਣ ’ਤੇ ਆੲੇ ਕਿਰਤੀ ਕਿਸਾਨ ਯੂਨੀਅਨ ਜ਼ਿਲਾ ਲੁਧਿਆਣਾ ਦੇ ਪ੍ਰਧਾਨ ਤ੍ਰਿਲੋਚਨ ਸਿੰਘ ਅਤੇ ਉਨ੍ਹਾਂ ਨਾਲ ਆਏ ਪਿੰਡ ਝੋਰਡ਼ਾ ਦੇ ਪੀਡ਼ਤ ਪਰਿਵਾਰ ਨਾਲ ਕੁੱਟ-ਮਾਰ ਕਰਨ ਸਬੰਧੀ ਅਜੇ ਤੱਕ ਕੋਈ ਵੀ ਕਾਰਵਾਈ ਨਾ ਕਰਨ ਸਬੰਧੀ ਮਾਮਲਾ ਧਿਆਨ ਵਿਚ ਲਿਆਉਣ ਉਪਰੰਤ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਇਸ ਦੇ ਉਲਟ ਦਾਜ ਸਬੰਧੀ ਗਲਤ ਮਾਮਲਾ ਉਨ੍ਹਾਂ ਨਾਲ ਆਏ ਲੋਕਾਂ ’ਤੇ ਦਰਜ ਕਰ ਦਿੱਤਾ ਗਿਆ, ਜਿਸ ਸਬੰਧੀ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੁੂਦ ਤਿੰਨ ਮਹੀਨੇ ਦਾ ਸਮਾਂ ਹੋ ਗਿਆ ਹੈ। ਵਫਦ ਦੀਆਂ ਗੱਲਾਂ ਨੂੰ ਐੱਸ. ਐੱਸ. ਪੀ. ਨੇ ਧਿਆਨ ਨਾਲ ਸੁਣਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰ ਕੇ ਕਰਵਾਈ ਅਮਲ ਵਿਚ ਲਿਆਉਣਗੇ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਜ਼ਿਲਾ ਲੁਧਿਆਣਾ ਦੇ ਪ੍ਰਧਾਨ ਤ੍ਰਿਲੋਚਨ ਸਿੰਘ ਝੋਰਡ਼ਾ, ਜ਼ਿਲਾ ਵਿੱਤ ਸਕੱਤਰ ਜਗਰੂਪ ਸਿੰਘ, ਦਲੌਰ ਸਿੰਘ, ਜਿੰਦਰ ਸਿੰਘ, ਮਾਣੂੰਕੇ, ਜ਼ਿਲਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਮੋਗਾ ਛਿੰਦਰ ਸਿੰਘ ਝੰਡੇਆਣਾ, ਬੂਟਾ ਸਿੰਘ ਤਖਾਣਵੱਧ, ਗ੍ਰਾਮੀਣ ਮਜ਼ਦੂਰ ਯੂਨੀਅਨ ਦੇ ਨੇਤਾ ਦਲਜੀਤ ਸਿੰਘ ਰੋਡੇ, ਨੌਜਵਾਨ ਭਾਰਤ ਸਭਾ ਦੇ ਨੇਤਾ ਕਰਮਜੀਤ ਸਿੰਘ ਕੋਟਕਪੂਰਾ ਦੇ ਇਲਾਵਾ ਪੀਡ਼ਤ ਪਰਿਵਾਰ ਦੇ ਮੈਂਬਰ ਹਾਜ਼ਰ ਸਨ।
ਗੋਲਡਨ ਐਜੂਕੇਸ਼ਨ ਦੇ ਨਵੇਂ ਦਫਤਰ ਦਾ ਉਦਘਾਟਨ ਬਾਬਾ ਗੁਰਦੀਪ ਸਿੰਘ ਨੇ ਕੀਤਾ
NEXT STORY