ਮੋਗਾ (ਰਾਕੇਸ਼)-ਵਿਧਾਇਕ ਦਰਸ਼ਨ ਸਿੰਘ ਬਰਾਡ਼ ਨੇ ਹਲਕੇ ਦੇ ਵਿਕਾਸ ਕਾਰਜਾਂ ਲਈ ਕੈਪਟਨ ਸਰਕਾਰ ਤੋਂ ਲਿਆਂਦੀ 5.23 ਕਰੋਡ਼ ਦੀ ਰਾਸ਼ੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੰਡਣ ਉਪਰੰਤ ਕਿਹਾ ਕਿ îਤਿੰਨ ਸਾਲਾਂ ਅੰਦਰ ਹਰ ਪਿੰਡ ਨੂੰ ਚਮਕਾ ਕੇ ਦਮ ਲਵਾਂਗੇ ਕਿਉਂਕਿ ਅਜੇ ਤਾਂ ਹਰ ਪਿੰਡ ਨੂੰ ਬਣਦੇ ਹਿੱਸੇ ਮੁਤਾਬਕ ਰਾਸ਼ੀ ਦੀ ਪਹਿਲੀ ਕਿਸ਼ਤ ਦਿੱਤੀ ਜਾ ਰਹੀ ਹੈ ਤਾਂ ਕਿ ਹਰ ਪਿੰਡ ਵਿਕਾਸ ਦੀ ਕਡ਼ੀ ਨਾਲ ਜੁੜ ਜਾਵੇ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਬਾਕੀ ਰਹਿੰਦੇ ਤਿੰਨ ਸਾਲ ਦੇ ਸਮੇਂ ਅੰਦਰ ਹਰ ਦਿਨ ਵਿਕਾਸ ਦਾ ਹੋਣਾ ਚਾਹੀਦਾ ਹੈ ਤਾਂ ਕਿ 10 ਸਾਲਾਂ ਤੋਂ ਸਹੂਲਤਾਂ ਤੋਂ ਵਾਂਝੇ ਪਏ ਪਿੰਡਾਂ ਦੀ ਤਰੱਕੀ ਹੋ ਸਕੇ। ਵਿਧਾਇਕ ਨੇ ਕਿਹਾ ਕਿ ਹਰ ਪਿੰਡ ਦੀ ਗਲੀ ਇੰਟਰਲਾਕ ਕਰਨ ਦਾ ਇਹ ਮਕਸਦ ਹੈ ਕਿ ਪਿੰਡ ਸੋਹਣੇ ਲੱਗਣ ਤੇ ਗੰਦਗੀ ਮੁਕਤ ਹੋ ਸਕਣ। ਇਸ ਮੌਕੇ ਪੰਨਾ ਸੰਘਾ, ਮਨਵੀਰ ਲੰਗੇਆਨਾ, ਸੋਨੀ, ਗੁਰਦੀਪ ਬਰਾਡ਼ ਪ੍ਰਧਾਨ, ਬਿੱਟੂ ਮਿੱਤਲ, ਜਗਸੀਰ ਸਿੰਘ ਕਾਲੇਕੇ, ਕੁਲਵਿੰਦਰ ਕਿੰਦਾ ਸਰਪੰਚ, ਤੇਜਾ ਸਿੰਘ ਮਾਡ਼ੀ, ਜਗਤਾਰ ਸਿੰਘ ਅੋਲਖ ਵੈਰੋਕੇ, ਕੁਲਬੀਰ ਸਿੰਘ ਜ਼ੈਲਦਾਰ ਭਲੂਰ, ਬਿੱਲਾ ਰੋਡੇ, ਅੰਮ੍ਰਿਤਪਾਲ ਸਿੰਘ ਰਾਜੇਆਨਾ, ਅਮ੍ਰਿਤ ਸਿੱਧੂ ਬੰਬੀਹਾ, ਰੂਪਾ ਫੂਲੇਵਾਲਾ, ਵਿੱਕੀ ਸੁਖਾਨੰਦ, ਅੰਮ੍ਰਿਤਪਾਲ ਸਿੰਘ ਲੰਡੇ ਤੇ ਹੋਰ ਸ਼ਾਮਲ ਸਨ।
ਜ਼ਿਲਾ ਕਾਨੂੰਨੀ ਸੇਵਾਵਾਂ ਸਬੰਧੀ ਸੈਮੀਨਾਰ ਕਰਵਾਇਆ
NEXT STORY