ਮੋਗਾ (ਗੋਪੀ ਰਾਊਕੇ)-ਸੰਵਿਧਾਨ ਬਚਾਓ ਸੰਘਰਸ਼ ਸੰਮਤੀ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ’ਤੇ ਅੱਜ ਮੋਗਾ ’ਚ ਵੱਖ-ਵੱਖ ਜਥੇਬੰਦੀਆਂ ਵਲੋਂ ਨਿਸ਼ਚਿਤ ਪ੍ਰੋਗਰਾਮ ਤਹਿਤ ਜਬਰਦਸਤ ਰੋਸ ਪ੍ਰਦਰਸ਼ਨ ਨੇਚਰ ਪਾਰਕ ਮੋਗਾ ਤੋਂ ਸ਼ੁਰੂ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਚੰਨਣ ਸਿੰਘ ਵੱਟੂ, ਜਗਮੋਹਨ ਸਿੰਘ, ਦਰਸ਼ਨ ਸਿੰਘ ਡਗਰੂ, ਧਰਮਿੰਦਰ ਸਿੰਘ, ਗੁਰਤੇਜ ਸਿੰਘ ਆਦਿ ਨੇਤਾਵਾਂ ਨੇ ਕਿਹਾ ਕਿ ਭਾਰਤ ਦੀ ਮੌਜੁੂਦਾ ਸਰਕਾਰ ਸੰਵਿਧਾਨ ’ਚ ਮਿਲੇ ਅਨੁਸੂਚਿਤ ਜਾਤੀ, ਜਨਜਾਤੀ, ਪੱਛਡ਼ੇ ਵਰਗ ਅਤੇ ਘੱਟ ਸ਼੍ਰੇਣੀਆਂ ਦੇ ਅਧਿਕਾਰਾਂ ਨੂੰ ਖਤਮ ਕਰ ਰਹੀ ਹੈ। ਭਾਰਤ ਦੀ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਦੇਸ਼ ਦੇ ਚੋਣ ਆਯੋਗ ’ਚ ਬੈਠੇ ਅਧਿਕਾਰੀ ਈ. ਵੀ. ਐੱਮ. ਮਸ਼ੀਨਾਂ ਨਾਲ ਪੇਪਰ ਟਰੇਲ ਮਸ਼ੀਨਾਂ ’ਚ ਨਿਕਲੀਆਂ ਪਰਚੀਆਂ ਦੀ ਗਿਣਤੀ ਨਾ ਕਰਵਾ ਕੇ ਦੇਸ਼ ’ਚ ਲੋਕਤੰਤਰ ਦੀ ਹੱਤਿਆ ਕਰ ਰਹੇ ਹਨ। ਸੰਵਿਧਾਨ ਦੀ ਧਾਰਾ 16 (4) ਦਾ ਉਲੰਘਣ ਕਰਦੇ ਭਾਰਤ ਸਰਕਾਰ ਨੇ ਸਵਰਨ ਜਾਤੀਆਂ ਨੂੰ 10 ਪ੍ਰਤੀਸ਼ਤ ਆਰਥਿਕ ਆਧਾਰ ’ਤੇ ਦਿੱਤੀ ਸਵਰਨ ਰਿਜ਼ਰਵੇਸ਼ਨ ’ਚ ਦੇਸ਼ ’ਚ ਰਹਿੰਦੇ ਗਰੀਬ, ਪਿਛਲੇ ਆਦਿ ਵਾਸੀਆਂ ਨੂੰ ਪ੍ਰਤੀਨਿਧਤਾਹੀਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਨੂੰ ਤਿੱਖਾ ਕਰਨ ਲਈ ਮਜ਼ਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਹ ਹਨ ਮੰਗਾਂ- *ਈ. ਵੀ. ਐੱਮ. ਮਸ਼ੀਨਾਂ ਬੰਦ ਕਰ ਕੇ ਬੈਲਟ ਪੇਪਰਾਂ ਰਾਹੀਂ ਚੋਣ ਕਰਵਾਈ ਜਾਵੇ। *10 ਪ੍ਰਤੀਸ਼ਤ ਸਵਰਨ ਰਿਜ਼ਰਵੇਸ਼ਨ ਦਾ ਬਿੱਲ ਵਾਪਸ ਲਿਆ ਜਾਵੇ। *13 ਨੁਕਾਤੀ ਰੋਸਟਰ ਸਿਸਟਮ ਰੱਦ ਕੀਤਾ ਜਾਵੇ।
ਵਿਧਾਇਕ ਨੇ ਹੋ ਰਹੀ ਰੈਲੀ ਨੂੰ ਲੈ ਕੇ ਕੀਤੀ ਮੀਟਿੰਗ
NEXT STORY