ਮੋਗਾ (ਬਿੰਦਾ)- ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ਿਲਾ ਮੋਗਾ ਦੀ ਮੀਟਿੰਗ ਰਾਮ ਸਿੰਘ ਸੈਦੋਕੇ ਜ਼ਿਲਾ ਪ੍ਰਧਾਨ ਦੀ ਅਗਵਾਈ ਹੇਠ ਵਾਟਰ ਵਰਕਸ ਦਾਣਾ ਮੰਡੀ ਮੋਗਾ ਵਿਖੇ ਹੋਈ, ਜਿਸ ’ਚ ਮੰਡਲ ਪੱਧਰ ਦੀਆਂ ਮੰਗਾਂ ਅਤੇ ਸੂਬਾਈ ਪੱਧਰ ਦੀ ਮੰਗਾਂ ਪ੍ਰਤੀ ਬਹਿਸ ਕੀਤੀ ਗਈ ਅਤੇ ਪੰਜਾਬ ਸਰਕਾਰ ਦੀ ਕਡ਼ੇ ਸ਼ਬਦਾਂ ’ਚ ਨਿੰਦਾ ਕੀਤੀ ਗਈ ਕਿ ਸਰਕਾਰ ਨੇ ਹੋਂਦ ’ਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਗਿਆ।ਇਸ ਮੌਕੇ ਧਰਮਕੋਟ ਸਬ-ਡਵੀਜ਼ਨ ’ਚੋਂ ਸ਼੍ਰੀ ਰਾਮ ਪਾਂਡੇ, ਸੁਰਜੀਤ ਸਿੰਘ ਵਾਲੀਆ, ਪਵਿੱਤਰ ਸਿੰਘ ਭਿੰਡਰ, ਬੂਟਾ ਸਿੰਘ, ਜਸਵੀਰ ਸਿੰਘ ਫਿਰੋਜ਼ਪੁਰ, ਚੰਨਣ ਸਿੰਘ ਕੋਟ ਸੱਦਰ ਖਾਂ, ਸੁਰਜੀਤ ਸਿੰਘ, ਅਮਰਿੰਦਰ ਸਿੰਘ ਨੂੰ ਯੂਨੀਅਨ ’ਚ ਸ਼ਾਮਲ ਕੀਤਾ ਗਿਆ । ਇਸ ਸਮੇਂ ਗੁਰਜੀਤ ਸਿੰਘ ਮੱਲ੍ਹੀ, ਰਾਮ ਸਿੰਘ ਸੋਦੋਕੇ, ਗੁਰਜੰਟ ਸਿੰਘ ਜਨਰਲ ਸਕੱਤਰ, ਹਰਬੰਸ ਸਿੰਘ, ਹਰਜਿੰਦਰ ਸਿੰਘ ਚੁਗਾਵਾਂ, ਜਗਜੀਤ ਸਿੰਘ, ਹਰਮਿੰਦਰ ਸਿੰਘ, ਹਰਜਿੰਦਰ ਸਿੰਘ, ਪਰਮਜੀਤ ਸਿੰਘ ਮੋਗਾ, ਜਗਰਾਜ ਸਿੰਘ ਵਰ੍ਹੇ, ਨਾਇਬ ਸਿੰਘ, ਲ਼ਖਵੀਰ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ। ਇਹ ਹਨ ਮੰਗਾਂ *ਪੇ-ਕਮਿਸ਼ਨ ਦੀ ਰਿਪੋਰਟ ਤੁਰੰਤ ਦਿੱਤੀ ਜਾਵੇ। *ਡੀ.ਏ. ਦੀਆਂ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ । *ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ। *ਮਹਿਕਮਾ ਆਪਣੇ ਪੱਧਰ ’ਤੇ ਵਾਟਰ ਸਪਲਾਈ ਸਕੀਮਾਂ ਦਾ ਸੰਚਾਲਨ ਕਰੇ। * ਮੁਲਾਜ਼ਮਾਂ ਦੇ ਸਰਵਿਸ ਰੂਲਜ਼ ਬਣਾਏ ਜਾਣ। *ਜੇ.ਈ. ਟੈਸਟ ਪਾਸ ਪੰਪ ਆਪਰੇਟਰਾਂ ਨੂੰ ਜੇ.ਈ. ਪ੍ਰਮੋਟ ਕੀਤਾ ਜਾਵੇ।
ਪ੍ਰੀਖਿਆ ਕੇਂਦਰਾਂ ’ਚ ਨਕਲ ਵਿਰੋਧੀ ਦਸਤੇ ਤਾਇਨਾਤ
NEXT STORY