ਮੋਗਾ (ਗੋਪੀ ਰਾਊਕੇ)-ਆਮ ਆਦਮੀ ਪਾਰਟੀ ’ਚ ਲੰਮੇ ਸਮੇਂ ਤੋਂ ਵਰਕਰ ਦੇ ਰੂਪ ’ਚ ਕੰਮ ਕਰ ਰਹੇ ਹੰਸ ਰਾਜ ਸਿਵਾਨ ਨੂੰ ਪਾਰਟੀ ਨੇ ਐੱਸ. ਸੀ. ਵਿੰਗ ਮੋਗਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਸਬੰਧ ’ਚ ਪ੍ਰਦੇਸ਼ ਪ੍ਰਧਾਨ ਭਗਵੰਤ ਸਿੰਘ ਮਾਨ ਅਤੇ ਜ਼ਿਲਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਵਲੋਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ। ਆਪਣੀ ਨਿਯੁਕਤੀ ਉਪਰੰਤ ਹੰਸ ਰਾਜ ਨੇ ਦੋਨੋਂ ਪ੍ਰਧਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ, ਉਹ ਉਸ ਨੂੰ ਇਮਾਨਦਾਰੀ ਨਾਲ ਨਿਭਾਉਣਗੇ।
ਜਾਅਲੀ ਦਸਤਾਵੇਜ਼ ਤਿਆਰ ਕਰਕੇ 5 ਮਰਲੇ ਜਗ੍ਹਾ ਹੜੱਪੀ, 5 ਵਿਰੁੱਧ ਮਾਮਲਾ ਦਰਜ
NEXT STORY