ਮੋਗਾ (ਗੋਪੀ ਰਾਊਕੇ)-ਯੂਥ ਅਗਰਵਾਲ ਸਭਾ ਪੰਜਾਬ ਮੋਗਾ ਵੱਲੋਂ ਅੱਜ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ’ਚ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਭਿਨੇਤਾ ਸੋਨੂੰ ਸੂਦ ਨੂੰ ਸਭਾ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਸਨਮਾਨਤ ਕੀਤਾ ਗਿਆ। ਇਸ ਸਮੇਂ ਅਭਿਨੇਤਾ ਸੋਨੂੰ ਸੂਦ ਨੇ ਕਿਹਾ ਕਿ ਜੋ ਉਨ੍ਹਾਂ ਨੂੰ ਸਭਾ ਵੱਲੋਂ ਮਾਣ-ਸਨਮਾਨ ਦਿੱਤਾ ਗਿਆ ਹੈ ਉਹ ਉਸ ਨੂੰ ਕਦੇ ਵੀ ਭੁਲਾ ਨਹੀਂ ਸਕਣਗੇ। ਇਸ ਮੌਕੇ ਸਭਾ ਦੇ ਮੈਂਬਰਾਂ ਨੇ ਕਿਹਾ ਕਿ ਉਹ ਸਮਾਜ ਭਲਾਈ ਦੇ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣਗੇ। ਇਸ ਮੌਕੇ ਜ਼ਿਲਾ ਪ੍ਰਧਾਨ ਰਿਸ਼ੂ ਅਗਰਵਾਲ, ਜਨਰਲ ਸਕੱਤਰ ਭਰਤ ਗੁਪਤਾ, ਸੀ.ਆਰ.ਓ. ਹਰੀਸ਼ ਗੋਇਲ, ਉਪ ਪ੍ਰਧਾਨ ਅਮਿਤ ਗਰਗ, ਵਿਕਾਸ ਜਿੰਦਲ, ਓਮ ਪ੍ਰਕਾਸ਼ ਗੋਇਲ, ਵਿਪਨ ਗਰਗ, ਪਾਰਥ ਗਰਗ ਆਦਿ ਹਾਜ਼ਰ ਸਨ।
ਰੋਟਰੀ ਕਲੱਬ ਕਰਵਾਏਗੀ ਜ਼ਰੂਰਤਮੰਦ ਲਡ਼ਕੀਆਂ ਦੇ ਵਿਆਹ
NEXT STORY