ਸ਼੍ਰੀਨਗਰ : ਦੱਖਣੀ ਕਸ਼ਮੀਰ 'ਚ ਅਮਰਨਾਥ ਗੁਫ਼ਾ ਮੰਦਰ ਦੇ ਦਰਸ਼ਨਾਂ ਲਈ ਯਾਤਰਾ ਜਾਰੀ ਹੈ। ਇਸ ਦੌਰਾਨ ਬੁੱਧਵਾਰ ਨੂੰ ਗੰਦਰਬਲ ਜ਼ਿਲ੍ਹੇ ਵਿੱਚ ਇੱਕ ਦੁਖਦਾਈ ਘਟਨਾ ਵਾਪਰ ਗਈ। ਅਮਰਨਾਥ ਯਾਤਰਾ ਦੇ ਬਾਲਟਾਲ ਰੂਟ 'ਤੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਇਸ ਹਾਦਸੇ ਵਿੱਚ ਇੱਕ ਮਹਿਲਾ ਤੀਰਥ ਯਾਤਰੀ ਦੀ ਮੌਤ ਹੋ ਗਈ ਅਤੇ 3 ਹੋਰ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੰਦਭਾਗੀ ਘਟਨਾ ਬੁੱਧਵਾਰ ਸ਼ਾਮ ਨੂੰ ਵਾਪਰੀ। ਬਾਲਟਾਲ ਰੂਟ 'ਤੇ ਰੇਲਪਥਰੀ ਨਾਮਕ ਸਥਾਨ 'ਤੇ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕ ਗਈ। ਇਸ ਕਾਰਨ ਅਮਰਨਾਥ ਗੁਫ਼ਾ ਵੱਲ ਜਾ ਰਹੇ 4 ਸ਼ਰਧਾਲੂ ਰੁੜ੍ਹ ਗਏ।
ਇਹ ਵੀ ਪੜ੍ਹੋ : ਏਅਰ ਇੰਡੀਆ ਤੋਂ ਬਾਅਦ ਹੁਣ ਇੰਡੀਗੋ ਦਾ ਜਹਾਜ਼ 'ਚ ਆਈ ਖਰਾਬੀ, ਹਵਾ 'ਚ ਹੀ ਇੰਜਣ ਹੋ ਗਿਆ ਫੇਲ੍ਹ
ਰਾਜਸਥਾਨ ਦੀ ਔਰਤ ਦੀ ਮੌਤ
ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਤੁਰੰਤ ਬਾਲਟਾਲ ਦੇ ਬੇਸ ਕੈਂਪ ਵਿੱਚ ਬਣੇ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਹਸਪਤਾਲ ਵਿੱਚ ਇੱਕ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ। ਔਰਤ ਦੀ ਪਛਾਣ ਰਾਜਸਥਾਨ ਦੀ ਸੋਨਾ ਬਾਈ (55 ਸਾਲ) ਵਜੋਂ ਹੋਈ ਹੈ। ਇਸ ਘਟਨਾ ਨਾਲ ਇਸ ਸਾਲ ਦੀ ਅਮਰਨਾਥ ਯਾਤਰਾ ਵਿੱਚ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਦੂਜੇ ਪਾਸੇ, ਬਾਕੀ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਗਈ ਹੈ।
ਬੁੱਧਵਾਰ ਨੂੰ ਰਵਾ ਹੋਇਆ ਸੀ 6,064 ਸ਼ਰਧਾਲੂਆਂ ਦਾ ਜੱਥਾ
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਜੰਮੂ ਤੋਂ 6,064 ਸ਼ਰਧਾਲੂਆਂ ਦਾ ਇੱਕ ਹੋਰ ਜੱਥਾ ਅਮਰਨਾਥ ਗੁਫ਼ਾ ਤੀਰਥ ਲਈ ਰਵਾਨਾ ਹੋਇਆ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 1,511 ਔਰਤਾਂ ਸਮੇਤ ਸ਼ਰਧਾਲੂ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਦੋ ਵੱਖ-ਵੱਖ ਕਾਫਲਿਆਂ ਵਿੱਚ ਅਨੰਤਨਾਗ ਦੇ ਨੂਨਵਾਨ-ਪਹਿਲਗਾਮ ਅਤੇ ਗੰਦਰਬਲ ਦੇ ਬਾਲਟਾਲ ਬੇਸ ਕੈਂਪਾਂ ਲਈ ਰਵਾਨਾ ਹੋਏ। 139 ਵਾਹਨਾਂ ਦੇ ਕਾਫਲੇ ਵਿੱਚ 3,593 ਸ਼ਰਧਾਲੂ ਪਹਿਲਗਾਮ ਬੇਸ ਕੈਂਪ ਜਾ ਰਹੇ ਹਨ, ਜਦੋਂਕਿ 95 ਵਾਹਨਾਂ ਵਿੱਚ 2471 ਸ਼ਰਧਾਲੂਆਂ ਨੇ ਆਪਣੀ ਯਾਤਰਾ ਲਈ ਬਾਲਟਾਲ ਰੂਟ ਨੂੰ ਤਰਜੀਹ ਦਿੱਤੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਗੋਲਡ ਸਮੱਗਲਿੰਗ ਮਾਮਲੇ 'ਚ ਅਦਾਕਾਰਾ ਨੂੰ ਮਿਲੀ ਸਜ਼ਾ, 1 ਸਾਲ ਦੀ ਹੋਈ ਜੇਲ੍ਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਸੁੱਤੇ ਲੋਕ ਭੱਜ ਕੇ ਘਰਾਂ 'ਚੋਂ ਨਿਕਲੇ ਬਾਹਰ
NEXT STORY