ਮੋਗਾ (ਹੀਰੋ)-ਬਾਬਾ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਭੰਡਾਰਾ ਪਿੰਡ ਕਿਸ਼ਨਪੁਰਾ ਕਲਾਂ ਦੀ ਪੱਤੀ ਬਖਾਪੁਰ ’ਚ ਮਨਾਇਆ ਜਾ ਰਿਹਾ ਹੈ। ਧਾਰਮਕ ਸਮਾਗਮ ਦੇ ਪ੍ਰੋਗਰਾਮ ਸਬੰਧੀ ਰੰਗਦਾਰ ਪੋਸਟਰ ਜਾਰੀ ਕਰਦਿਆਂ ਗੁਰਮੀਤ ਸਿੰਘ ਕਾਨੇਕਾ, ਬਲਵਿੰਦਰ ਸਿੰਘ, ਸੇਵਕ ਸਿੰਘ ਗੰਗਾ, ਜੱਸੀ ਇਟਲੀ, ਕਿੰਦਾ ਮਾਨ, ਚਮਕੌਰ ਚੰਦ ਕੌਰੀ, ਬਲਵੀਰ ਸਿੰਘ ਸਾਗੂ, ਤੋਤਾ ਦਲੇਰ, ਨਿਰਮਲ ਸਿੰਘ ਸੰਘਾ, ਢੱਟੀ ਬਾਈ, ਜੱਸੀ ਨਿੱਝਰ, ਰਾਜੂ ਬੋਗਾ, ਮੰਦਰ ਸਿੰਘ ਨੰਬਰਦਾਰ, ਪਵਨਾ ਨੇ ਦੱਸਆ ਕਿ 24 ਮਾਰਚ ਨੂੰ ਸਵੇਰੇ 9 ਤੋਂ ਸ਼ਾਮ ਤੱਕ ਭੰਡਾਰਾ ਚੱਲੇਗਾ। ਮੁੱਖ ਸੇਵਾਦਾਰ ਮਹਿੰਦਰ ਸਿੰਘ ਨੇ ਸਮੁੱਚੀ ਸੰਗਤ ਨੂੰ ਬਾਬਾ ਸ਼ਹੀਦਾਂ ਦੀ ਯਾਦ ’ਚ ਹੋਣ ਵਾਲੇ ਭੰਡਾਰੇ ਵਿਚ ਹੁੰਮਾ-ਹੁੰਮਾ ਕੇ ਪਹੁੰਚਣ ਦੀ ਬੇਨਤੀ ਕੀਤੀ।
ਬਿਜਲੀ ਕਾਮਿਆਂ ਨੇ ਸਾੜੀ ਪਾਵਰਕਾਮ ਚੇਅਰਮੈਨ ਦੀ ਅਰਥੀ
NEXT STORY