ਮੋਗਾ (ਜਗਸੀਰ, ਬਾਵਾ)-ਟੈਕਨੀਕਲ ਸਰਵਿਸ ਯੂਨੀਅਨ ਦੇ ਪੱਛਮੀ ਜ਼ੋਨ ਬਠਿੰਡਾ ਦੀ ਕਮੇਟੀ ਦੇ ਸੱਦੇ ’ਤੇ ਸਬ-ਡਵੀਜ਼ਨ ਬਿਲਾਸਪੁਰ ਦੇ ਸਮੂਹ ਮੁਲਾਜ਼ਮਾਂ ਨੇ ਗੇਟ ਰੈਲੀ ਕੀਤੀ ਤੇ ਚੇਅਰਮੈਨ ਪਾਵਰਕਾਮ ਦੀ ਅਰਥੀ ਸਾਡ਼ੀ। ਇਸ ਮੌਕੇ ਸਰਬਜੀਤ ਸਿੰਘ ਸਕੱਤਰ, ਜਗਵੰਤ ਸਿੰਘ ਕੈਸ਼ੀਅਰ, ਮਹਿੰਦਰ ਸਿੰਘ ਭੋਲਾ ਡਵੀਜ਼ਨ ਆਗੂ, ਗੁਰਿੰਦਰ ਸਿੰਘ ਜੇ. ਈ. ਸਰਕਲ ਆਗੂ ਤੇ ਪਾਲ ਸਿੰਘ ਜ਼ੋਨ ਆਗੂ ਨੇ ਕਿਹਾ ਕਿ ਪੱਛਮੀ ਜ਼ੋਨ ਬਠਿੰਡਾ ਦੇ ਜਨਰਲ ਸਕੱਤਰ ਨਿਰਮਲ ਸਿੰਘ ਦੀ ਸਿਆਸੀ ਆਧਾਰ ’ਤੇ ਕੀਤੀ ਗਈ ਬਦਲੀ ਰੱਦ ਕੀਤੀ ਜਾਵੇ ਅਤੇ ਸੂਬਾ ਕਮੇਟੀ ਨਾਲ ਸਮੇਂ-ਸਮੇਂ ’ਤੇ ਕੀਤੇ ਸਮਝੌਤੇ ਲਾਗੂ ਕੀਤੇ ਜਾਣ ਜਿਵੇਂ ਪੇ ਬੈਂਡ, 23 ਸਾਲਾ ਸਕੇਲ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਆਦਿ ਨੂੰ ਤੁਰੰਤ ਲਾਗੂ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਅਤੇ ਸਿਆਸੀ ਆਧਾਰ ’ਤੇ ਕੀਤੀਆਂ ਬਦਲੀਆਂ ਰੱਦ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ 20 ਮਾਰਚ ਨੂੰ ਅਬੋਹਰ ਵਿਖੇ ਸੁਨੀਲ ਜਾਖਡ਼ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਸਟੇਜ ਦੀ ਕਾਰਵਾਈ ਸਰਬਜੀਤ ਸਿੰਘ ਸਕੱਤਰ ਨੇ ਨਿਭਾਈ ਅਤੇ ਘਿਰਾਓ ਮੌਕੇ ਵੱਧ ਤੋਂ ਵੱਧ ਕਰਮਚਾਰੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ।
ਅਭਿਨੇਤਾ ਸੋਨੂੰ ਸੂਦ ਸਨਮਾਨਤ
NEXT STORY