ਮੋਗਾ (ਗੋਪੀ ਰਾਊਕੇ)-ਸਪਰਿੰਗ ਡਿਊ ਸਕੂਲ, ਨਾਨਕਸਰ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ। ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਇਹ ਨਤੀਜਾ ਕਲਾਸ ਨਰਸਰੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਦਾ ਐਲਾਨ ਕੀਤਾ ਗਿਆ। ਇਸ ਸਾਲ ਕਲਾਸ ਨਰਸਰੀ ਤੋਂ ਲੈ ਕੇ 5ਵੀਂ ਕਲਾਸ ਤੱਕ 170 ਵਿਦਿਆਰਥੀਆਂ ਨੇ ਏ 1 ਗਰੇਡ ਤੇ 58 ਵਿਦਿਆਰਥੀਆਂ ਨੇ ਏ 2 ਗਰੇਡ ਹਾਸਲ ਕੀਤਾ। ਕਲਾਸ 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਵਿਦਿਆਰਥੀਆਂ ’ਚੋਂ 12 ਵਿਦਿਆਰਥੀਆਂ ਨੇ ਪਹਿਲਾ, 9 ਨੇ ਦੂਸਰਾ ਅਤੇ 11 ਨੇ ਤੀਸਰਾ ਸਥਾਨ ਹਾਸਲ ਕੀਤਾ। ਵਾਈਸ ਪ੍ਰਿੰਸੀਪਲ ਬੇਅੰਤ ਬਾਵਾ ਵੱਲੋਂ ਆਏ ਹੋਏ ਮਾਪਿਆਂ ਨੂੰ ਵਧੀਆ ਨਤੀਜੇ ਲਈ ਵਧਾਈ ਦਿੱਤੀ ਗਈ ਤੇ ਕਿਹਾ ਕਿ ਇਹ ਸਕੂਲ ਦੇ ਸਟਾਫ ਦੀ ਮਿਹਨਤ ਦਾ ਨਤੀਜਾ ਹੈ। ਸਕੂਲ ਨੂੰ ਨਵੇਂ ਦਾਖਲਿਆਂ ਲਈ ਸ਼ਲਾਘਾਯੋਗ ਅਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪ੍ਰਬੰਧਕੀ ਕਮੇਟੀ ਵੱਲੋਂ ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ ਬਾਵਾ, ਡਾਇਰੈਕਟਰ ਬਹਾਦੁਰ ਸਿੱਧੂ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਅਤੇ ਮੈਨੇਜਰ ਮਨਦੀਪ ਚੌਹਾਨ ਨੇ ਸਾਰੇ ਵਿਦਿਆਰਥੀਆਂ ਅਤੇ ਮਾਤਾ-ਪਿਤਾ ਨੂੰ ਵਧਾਈ ਦਿੱਤੀ। ਇਸ ਮੌਕੇ ਮੈਡਮ ਬਲਜੀਤ ਕੌਰ, ਜਗਸੀਰ ਸਿੰਘ, ਦਲਜਿੰਦਰ ਕੌਰ, ਕੁਲਦੀਪ ਕੌਰ, ਤੇਜਿੰਦਰਪਾਲ ਕੌਰ, ਰਣਵੀਰ ਸਿੰਘ, ਲਖਵੀਰ ਸਿੰਘ, ਅਤੇ ਸਮੂਹ ਸਟਾਫ ਵੀ ਹਾਜ਼ਰ ਸੀ।
ਨਰਸਰੀ ਜਮਾਤ ’ਚੋਂ ਦੇਵ ਰਿਹਾ ਅੱਵਲ
NEXT STORY