ਮੋਗਾ (ਬਿੰਦਾ)-ਡਾ. ਹੈੱਡਗੇਵਾਰ ਸ਼ਹੀਦ ਓਮ ਪ੍ਰਕਾਸ਼ ਸਰਵਹਿੱਤਕਾਰੀ ਵਿਦਿਆ ਮੰਦਰ ਹਾਈ ਸਕੂਲ ਦਾ ਸਾਲਾਨਾ ਨਤੀਜਾ ਸਕੂਲ ਦੀ ਪ੍ਰਿੰਸੀਪਲ ਮੈਡਮ ਪੂਨਮ ਗੋਇਲ ਦੀ ਅਗਵਾਈ ਹੇਠ ਐਲਾਨਿਆ ਗਿਆ, ਜੋ ਹਰ ਵਾਰ ਦੀ ਤਰ੍ਹਾਂ 100 ਫੀਸਦੀ ਰਿਹਾ। ਇਸ ਮੌਕੇ ਮੈਨੇਜਮੈਂਟ ਕਮੇਟੀ ਮੈਂਬਰ ਡਾ. ਸੁਨੀਲ ਬਾਂਸਲ, ਸੁਸ਼ੀਲ ਭੂਸ਼ਨ ਗੁਪਤਾ, ਮਹਿੰਦਰ ਜਿੰਦਲ, ਵਰਿੰਦਰ ਅਗਰਵਾਲ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਨਰਸਰੀ ’ਚੋਂ ਪਹਿਲਾ ਸਥਾਨ ਦੇਵ, ਦੂਸਰਾ ਸਥਾਨ ਕੋਮਲ ਨੇ ਹਾਸਲ ਕੀਤਾ, ਐੱਲ.ਕੇ.ਜੀ ’ਚੋਂ ਪਹਿਲਾ ਸਥਾਨ ਰਿਆ, ਦੂਸਰਾ ਸਥਾਨ ਖੁਸ਼ੀ ਨੇ ਹਾਸਲ ਕੀਤਾ, ਯੂ.ਕੇ.ਜੀ. ’ਚੋਂ ਪਹਿਲਾ ਸਥਾਨ ਅੰਸ਼ ਗੁਪਤਾ, ਦੂਸਰਾ ਸਥਾਨ ਖੁਸ਼ੀ ਨੇ ਹਾਸਲ ਕੀਤਾ, ਪਹਿਲੀ ਜਮਾਤ ’ਚੋਂ ਪਹਿਲਾ ਸਥਾਨ ਪ੍ਰੰਥਮ, ਦੂਸਰਾ ਸਥਾਨ ਕਾਰਤਿਕ ਨੇ ਹਾਸਲ ਕੀਤਾ, ਦੂਸਰੀ ਜਮਾਤ ’ਚੋਂ ਅਨੂ ਕੁਮਾਰੀ ਨੇ ਪਹਿਲਾ ਸਥਾਨ, ਸੰਜਨਾ ਨੇ ਦੂਸਰਾ ਸਥਾਨ, ਤੀਸਰੀ ਜਮਾਤ ’ਚੋਂ ਹਿਮਾਂਸ਼ੂ ਨੇ ਪਹਿਲਾ ਸਥਾਨ, ਦੂਸਰਾ ਸਥਾਨ ਕਾਜਲ ਨੇ ਹਾਸਲ ਕੀਤਾ, ਚੌਥੀ ਜਮਾਤ ’ਚੋਂ ਪਹਿਲਾ ਸਥਾਨ ਨੈਨਾ, ਦੂਸਰਾ ਸਥਾਨ ਜੈਸਿਕਾ ਨੇ ਪ੍ਰਾਪਤ ਕੀਤਾ, 6ਵੀਂ ’ਚੋਂ ਪਹਿਲਾ ਸਥਾਨ ਭੂਮਿਕਾ ਨੇ, ਦੂਸਰਾ ਸਥਾਨ ਸਾਹਿਲ ਨੇ ਹਾਸਲ ਕੀਤਾ। 7ਵੀਂ ਜਮਾਤ ’ਚੋਂ ਪਹਿਲਾ ਸਥਾਨ ਗੁਰਦਿਤ ਸਿੰਘ, ਦੂਸਰਾ ਸਥਾਨ ਰਾਹੁਲ ਨੇ ਪ੍ਰਾਪਤ ਕੀਤਾ, 9ਵੀਂ ਜਮਾਤ ’ਚੋਂ ਪਹਿਲਾ ਸਥਾਨ ਦਿਕਸ਼ਾ ਅਤੇ ਦੂਸਰਾ ਸਥਾਨ ਯੁਵਰਾਜ ਨੇ ਪ੍ਰਾਪਤ ਕੀਤਾ। ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸੁਸ਼ੀਲ ਭੂਸ਼ਨ ਗੁਪਤਾ ਵੱਲੋਂ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।
ਭੱਠਾ ਮਜ਼ਦੂਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਬਾਰੇ ਕੀਤਾ ਜਾਗਰੂਕ
NEXT STORY