ਮੋਗਾ (ਬਿੰਦਾ)-ਇਲੈਕਟ੍ਰੋ ਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਰਜਿ. 404 ਪੰਜਾਬ ਦੀ ਮਹੀਨਾਵਾਰ ਮੀਟਿੰਗ ਅੱਜ ਸਮਰਾਟ ਹੋਟਲ ਜੀ. ਟੀ. ਰੋਡ ਮੋਗਾ ਵਿਖੇ ਡਾ. ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਉਚੇਚੇ ਤੌਰ ’ਤੇ ਪਹੁੰਚੇ ਡਾ. ਅਵਤਾਰ ਸਿੰਘ ਲੂਥਰਾ ਲੁਧਿਆਣਾ ਨੇ ਸ਼ੂਗਰ ਅਤੇ ਮੋਟਾਪਾ ਰੋਗਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਕਿ ਇਹ ਰੋਗ ਕਿਵੇਂ ਸਾਡੇ ਸਰੀਰ ਦਾ ਨੁਕਸਾਨ ਕਰਦੇ ਹਨ ਅਤੇ ਅਸੀਂ ਕਿਵੇਂ ਇਸ ਤੋਂ ਬਚਾਅ ਕਰ ਸਕਦੇ ਹਾਂ। ਡਾ. ਜਸਪਾਲ ਸਿੰਘ ਸੰਧੂ ਨੇ ਸਾਡੇ ਸਰੀਰ ਦੇ ਸਭ ਤੋਂ ਛੋਟੇ ਹਿੱਸੇ ਸੈੱਲ ਦੀ ਬਣਤਰ ਅਤੇ ਕਾਰਜ ਖੇਤਰ ਬਾਰੇ ਦੱਸਿਆ। ਡਾ. ਜਗਤਾਰ ਸਿੰਘ ਸੇਖੋਂ ਨੇ ਪੋਪੂਲਸ ਟ੍ਰੇਮੂਲੋਇਡਜ਼ ਪਲਾਂਟ ਬਾਰੇ ਜਾਣਕਾਰੀ ਦਿੱਤੀ। ਡਾ. ਸੁਖਦੇਵ ਸਿੰਘ ਦੌਧਰ ਨੇ ਸਾਡੇ ਸਰੀਰ ਦੀ ਅਨਾਟਮੀ ਬਾਰੇ ਦੱਸਿਆ। ਡਾ. ਜਸਵਿੰਦਰ ਸਿੰਘ ਨੇ ਨਾਡ਼ੀ ਵਿਗਿਆਨ ਬਾਰੇ ਤਜਰਬਾ ਸਾਂਝਾ ਕੀਤਾ। ਇਸ ਸਮੇਂ ਡਾ. ਦਰਬਾਰਾ ਸਿੰਘ ਭੁੱਲਰ, ਡਾ. ਸੁਨੀਲ ਸਹਿਗਲ, ਡਾ ਮੋਹਨ ਮਹਿਰਾ, ਡਾ. ਅਮਰੀਕ ਸਿੰਘ, ਡਾ. ਦੀਪਕ ਅਰੋਡ਼ਾ, ਡਾ. ਐੱਸ. ਕੇ. ਕਟਾਰੀਆ, ਡਾ. ਮਨਜੀਤ ਸਿੰਘ ਸੱਗੂ, ਡਾ. ਸਵਾਮੀ ਨਾਥ, ਡਾ.ਡੀ. ਪੀ. ਸਿੰਘ, ਡਾ. ਸਰਬਜੀਤ ਸਿੰਘ, ਡਾ. ਸੁਖਦੇਵ ਸਿੰਘ ਆਦਿ ਹਾਜ਼ਰ ਸਨ। ਇਸ ਸਮੇਂ ਪੰਜਾਬ, ਹਰਿਆਣਾ ਤੋਂ ਵਡੀ ਗਿਣਤੀ ਵਿਚ ਡਾਕਟਰ ਪਹੁੰਚੇ ਹੋਏ ਸਨ।
ਸਕੂਲ ’ਚ ਵੋਟਰ ਜਾਗਰੂਕਤਾ ਸੈਮੀਨਾਰ ਕਰਵਾਇਆ
NEXT STORY