ਫਗਵਾੜਾ (ਜਲੋਟਾ)- ਫਗਵਾੜਾ ਵਿਖੇ ਪਿੰਡ ਜਗਤਪੁਰ ਜੱਟਾਂ 'ਚ ਕੰਮ ਕਰਨ ਗਏ ਇਕ ਨੌਜਵਾਨ ਦੀ ਲਾਸ਼ ਪਿੰਡ ਦੇ ਇਕ ਧਾਰਮਿਕ ਅਸਥਾਨ ਨੇੜੇ ਖ਼ੂਹ ’ਚੋਂ ਖ਼ੂਨ ਨਾਲ ਲਥਪਥ ਹਾਲਤ ’ਚ ਬਰਾਮਦ ਹੋਣ ਦੀ ਸਨਸਨੀਖੇਜ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਕਾਕਾ ਵਾਸੀ ਜਗਤਪੁਰ ਜੱਟਾਂ ਵਜੋਂ ਹੋਈ ਹੈ। ਉਹ ਪਿਛਲੇ 2 ਦਿਨਾਂ ਤੋਂ ਆਪਣੇ ਘਰ ਨਹੀਂ ਆਇਆ ਸੀ ਅਤੇ ਉਸ ਦੇ ਦੋਸਤ ਉਸ ਦੀ ਮਾਂ ਨੂੰ ਕੰਮ ’ਤੇ ਲਿਜਾਣ ਦਾ ਕਹਿ ਕੇ ਆਪਣੇ ਨਾਲ ਲੈ ਕੇ ਗਏ ਸਨ। ਸੂਤਰਾਂ ਅਨੁਸਾਰ ਸੁਖਵਿੰਦਰ ਸਿੰਘ ਉਰਫ਼ ਕਾਕਾ ਨੂੰ ਕਤਲ ਕਰਨ ਤੋਂ ਪਹਿਲਾਂ ਬੇਰਹਿਮੀ ਨਾਲ ਕੁੱਟਿਆ ਗਿਆ ਸੀ। ਮ੍ਰਿਤਕ ਸੁਖਵਿੰਦਰ ਸਿੰਘ ਉਰਫ਼ ਕਾਕਾ ਦੀ ਲਾਸ਼ 'ਤੇ ਕੁੱਟਮਾਰ ਦੇ ਨਿਸ਼ਾਨ ਵੇਖੇ ਗਏ ਹਨ? ਮ੍ਰਿਤਕ ਸੁਖਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਦੌੜਾਕ ਫ਼ੌਜਾ ਸਿੰਘ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ CM ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ
'ਜਗ ਬਾਣੀ' ਨੂੰ ਜਾਣਕਾਰੀ ਦਿੰਦੇ ਡੀ. ਐੱਸ. ਪੀ. ਭਾਰਤ ਭੂਸ਼ਣ ਨੇ ਦੱਸਿਆ ਕਿ ਪੁਲਸ ਨੇ ਸੁਖਵਿੰਦਰ ਸਿੰਘ ਉਰਫ਼ ਕਾਕਾ ਦੇ ਪਿਤਾ ਰੌਸ਼ਨ ਲਾਲ ਪੁੱਤਰ ਨਾਮਾ ਰਾਮ ਵਾਸੀ ਪਿੰਡ ਜਗਤਪੁਰ ਜੱਟਾਂ ਪੇਸ਼ੇ ਤੋਂ ਪਲੰਬਰ ਦਾ ਕੰਮ ਕਰਦਾ ਹਨ। ਉਨ੍ਹਾਂ ਦੇ ਬਿਆਨ ਅਤੇ ਪੁਲਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਪਿੰਡ ’ਚ ਰਹਿਣ ਵਾਲੇ ਪਿਤਾ, ਪੁੱਤਰ ਜਿਨ੍ਹਾਂ ਦੀ ਪਛਾਣ ਕਪਿਲ ਦੇਵ ਪੁੱਤਰ ਦਿਆਲ ਚੰਦ ਅਤੇ ਉਸ ਦੇ ਪੁੱਤਰ ਗੈਰੀ ਪੁੱਤਰ ਕਪਿਲ ਦੇਵ ਵਾਸੀ ਪਿੰਡ ਜਗਤਪੁਰ ਜੱਟਾਂ ਹੈ, ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਨੇ ਮ੍ਰਿਤਕ ਸੁਖਵਿੰਦਰ ਸਿੰਘ ਦੀ ਲਾਸ਼ ਨੂੰ ਖ਼ੂਹ ’ਚੋਂ ਬਾਹਰ ਕੱਢ ਕੇ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਭੇਜ ਦਿੱਤਾ ਹੈ। ਪੁਲਸ ਕਤਲਕਾਂਡ ਦੀ ਜਾਂਚ ਕਰ ਰਹੀ ਹੈ। ਕਤਲ ਕੀਤੇ ਗਏ ਸੁਖਵਿੰਦਰ ਸਿੰਘ ਦੀ ਮਾਂ ਯਮੁਨਾ ਦੇਵੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਸੁਖਵਿੰਦਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਪਿੰਡ ਦੇ ਖ਼ੂਹ ਵਿਚ ਸੁੱਟ ਦਿੱਤਾ ਗਿਆ ਸੀ। ਉਨ੍ਹਾਂ ਫਗਵਾੜਾ ਪੁਲਸ ਤੋਂ ਇਨਸਾਫ਼ ਅਤੇ ਕਾਤਲਾਂ ਵਿਰੁੱਧ ਸਖ਼ਤ ਪੁਲਸ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: Punjab: ਜੰਗ ਦਾ ਮੈਦਾਨ ਬਣੀ ਜਠੇਰਿਆਂ ਵਾਲੀ ਥਾਂ! ਚੱਲੇ ਤੇਜ਼ਧਾਰ ਹਥਿਆਰ, ਪਿਆ ਚੀਕ-ਚਿਹਾੜਾ
ਕਿਉਂ ਕੀਤਾ ਗਿਐ ਕਤਲ, ਬਣਿਆ ਬੁਝਾਰਤ
ਖ਼ਬਰ ਲਿਖੇ ਜਾਣ ਤੱਕ ਕਤਲਕਾਂਡ ਦੀ ਪਹੇਲੀ ਜਿਉਂ ਦੀ ਤਿਉਂ ਉਲਝੀ ਹੋਈ ਹੈ। ਪਿੰਡ ਦੇ ਰਹਿਣ ਵਾਲੇ ਨੌਜਵਾਨ ਦੀ ਦੋਸ਼ੀ ਕਾਤਲਾਂ ਕਪਿਲ ਦੇਵ ਅਤੇ ਗੈਰੀ ਨੇ ਕਤਲ ਕਿਉਂ ਕੀਤਾ ਹੈ, ਇਸ ਨੂੰ ਲੈ ਕੇ ਪੁਲਸ ਵੱਲੋਂ ਹਾਲੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਮਾਹਰਾਂ ਦੀ ਰਾਏ ਵਿਚ ਬਿਨਾਂ ਮਕਸਦ ਦੇ ਕੋਈ ਕਤਲ ਨਹੀਂ ਹੁੰਦਾ ਹੈ। ਅਜਿਹੇ ’ਚ ਕਾਤਲ ਪਿਤਾ-ਪੁੱਤਰ ਨੇ ਪਿੰਡ ਦੇ ਰਹਿਣ ਵਾਲੇ ਇਕ ਨੌਜਵਾਨ ਦਾ ਕਤਲ ਕਿਉਂ ਕੀਤਾ ਹੈ, ਇਹ ਇਕ ਡੂੰਘਾ ਰਾਜ਼ ਹੀ ਬਣਿਆ ਹੋਇਆ ਹੈ ਅਤੇ ਪੁਲਸ ਕਤਲ ਦੇ ਪਿੱਛੇ ਦੇ ਕਾਰਨਾਂ ਦੇ ਸਬੂਤ ਲੱਭ ਰਹੀ ਹੈ। ਸੂਤਰ ਦੱਸਦੇ ਹਨ ਕਿ ਪੁਲਸ ਨੂੰ ਕਤਲ ਨਾਲ ਜੁੜੇ ਕੁਝ ਅਹਿਮ ਸੁਰਾਗ ਮਿਲੇ ਹਨ, ਜਿਸ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜ ਤੱਤਾਂ 'ਚ ਵਿਲੀਨ ਹੋਏ ਦੌੜਾਕ ਫ਼ੌਜਾ ਸਿੰਘ, ਅੰਤਿਮ ਵਿਦਾਈ ਮੌਕੇ CM ਮਾਨ ਸਣੇ ਪਹੁੰਚੀਆਂ ਕਈ ਹਸਤੀਆਂ
ਲੋਕਾਂ ’ਚ ਡਰ ਦਾ ਮਾਹੌਲ
ਪਿੰਡ ਜਗਤਪੁਰ ਜੱਟਾਂ ਦੇ ਪਿੰਡ ਦੇ ਵਸਨੀਕ ਸੁਖਵਿੰਦਰ ਸਿੰਘ ਦੇ ਕਤਲ ਤੋਂ ਪਿੰਡ ਵਾਸੀ ਬਹੁਤ ਦੁਖ਼ੀ ਅਤੇ ਉਦਾਸ ਹਨ। ਉਨ੍ਹਾਂ ’ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮ੍ਰਿਤਕ ਸੁਖਵਿੰਦਰ ਸਿੰਘ ਦੇ ਘਰ ਅਤੇ ਆਲੇ-ਦੁਆਲੇ ਰਹਿੰਦੇ ਲੋਕਾਂ ਨੇ ਅਜੀਬ ਜਿਹੀ ਚੁੱਪੀ ਵੱਟੀ ਹੋਈ ਹੈ ਅਤੇ ਉਕਤ ਕਤਲ ਦੀ ਚਰਚਾ ਹਰ ਕਿਸੇ ਦੀ ਜ਼ੁਬਾਨ ’ਤੇ ਹੋ ਰਹੀ ਹੈ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਦੇ ਮਾਮਲੇ 'ਚ ਨਵਾਂ ਮੋੜ, ਵਧੀਆਂ ਮੁਸ਼ਕਿਲਾਂ, 6 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖ਼ਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਇਸ ਜ਼ਿਲ੍ਹੇ ਨੂੰ ਮਿਲਿਆ ਵੱਡਾ ਤੋਹਫ਼ਾ, CM ਮਾਨ ਨੇ ਕੀਤੀ ਸ਼ੁਰੂਆਤ (ਵੀਡੀਓ)
NEXT STORY