ਜਲੰਧਰ (ਸੋਨੂੰ)- ਸੜਕ ਹਾਦਸੇ ਦੌਰਾਨ ਬੀਤੇ ਦਿਨੀਂ ਦੌੜਾਕ ਫ਼ੌਜਾ ਸਿੰਘ ਦੀ ਮੌਤ ਹੋ ਗਈ ਸੀ। ਫ਼ੌਜਾ ਸਿੰਘ ਅੱਜ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਵਿਦੇਸ਼ ਵਿਚ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਦੇ ਆਉਣ ਮਗਰੋਂ ਦੁਪਹਿਰ ਨੂੰ ਜੱਦੀ ਪਿੰਡ ਬਿਆਸ ਵਿਚ ਕਰ ਦਿੱਤਾ ਗਿਆ। ਫ਼ੌਜਾ ਸਿੰਘ ਦੀ ਅੰਤਿਮ ਵਿਦਾਈ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਗਵਰਨਰ ਗੁਲਾਬ ਚੰਦ ਕਚਾਰੀਆ ਸਮੇਤ ਕਈ ਸਿਆਸੀ ਲੀਡਰਾਂ ਸਣੇ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ। ਅੰਤਿਮ ਸੰਸਕਾਰ ਤੋਂ ਪਹਿਲਾਂ ਉਨ੍ਹਾਂ ਦੇ ਮ੍ਰਿਤਕ ਦੇਹ ਨੂੰ ਜਲੰਧਰ ਦੇ ਸਿਵਲ ਹਸਪਤਾਲ ਤੋਂ ਉਨ੍ਹਾਂ ਦੇ ਘਰ ਲਿਜਾਇਆ ਗਿਆ, ਜਿੱਥੇ ਅੰਤਿਮ ਰੀਤੀ-ਰਿਵਾਜ਼ਾਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬੀਓ ਕਰ ਲਓ ਤਿਆਰੀ! ਅੱਜ ਫਿਰ ਬਿਜਲੀ ਸਪਲਾਈ ਰਹੇਗੀ ਬੰਦ, ਜਾਣੋ ਕਿਹੜੇ ਇਲਾਕੇ ਹੋਣਗੇ ਪ੍ਰਭਾਵਿਤ

ਇਸ ਮੌਕੇ ਪੰਜਾਬ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਪਰਿਵਾਰ ਨਾਲ ਦੁੱਖ਼ ਸਾਂਝਾ ਕਰਨ ਮਗਰੋਂ ਉਨ੍ਹਾਂ ਕਿਹਾ ਕਿ ਫ਼ੌਜਾ ਸਿੰਘ ਦੇ ਜਜ਼ਬੇ ਨੂੰ ਸਲਾਮ ਹਨ। ਉਨ੍ਹਾਂ ਨੇ ਭਾਰਤ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਦੌਰਾਨ ਫ਼ੌਜਾ ਸਿੰਘ ਮੇਰੇ ਨਾਲ ਚੱਲੇ ਸਨ। ਜ਼ਿਕਰਯੋਗ ਹੈ ਕਿ 114 ਸਾਲ ਦੇ ਫ਼ੌਜਾ ਸਿੰਘ ਦੀ ਉਨ੍ਹਾਂ ਦੇ ਘਰ ਤੋਂ ਹੀ ਕੁਝ ਦੂਰੀ 'ਤੇ ਸੜਕ ਹਾਦਸੇ ਦੌਰਾਨ ਜਾਨ ਚਲੀ ਗਈ ਸੀ। ਉਨ੍ਹਾਂ ਨੂੰ ਫਾਰਚਿਊਨਰ ਕਾਰ ਸਵਾਰ ਐੱਨ. ਆਰ. ਆਈ. ਅੰਮ੍ਰਿਤਪਾਲ ਸਿੰਘ ਢਿੱਲੋਂ ਨੇ ਟੱਕਰ ਮਾਰ ਦਿੱਤੀ ਸੀ।

ਟੱਕਰ ਤੋਂ ਬਾਅਦ ਫ਼ੌਜਾ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਸਨ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਜਲੰਧਰ ਦਿਹਾਤੀ ਪੁਲਸ ਨੇ ਹਾਦਸੇ ਤੋਂ 30 ਘੰਟੇ ਬਾਅਦ ਹੀ ਮੁਲਜ਼ਮ ਦੀ ਪਛਾਣ ਕਰ ਲਈ ਸੀ। ਐੱਨ. ਆਰ. ਆਈ. ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੀ ਫਾਰਚਿਊਨਰ ਗੱਡੀ ਨੂੰ ਵੀ ਬਰਾਮਦ ਕੀਤਾ ਗਿਆ। ਪੁਲਸ ਨੇ ਅੰਮ੍ਰਿਤਪਾਲ ਨੂੰ ਕੋਰਟ ‘ਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ।

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਘਰ ਦੀ ਸਫ਼ਾਈ ਕਰਦਿਆਂ ਮੌਤ ਨੇ ਇੰਝ ਪਾਇਆ ਘੇਰਾ, ਤੜਫ਼-ਤੜਫ਼ ਕੇ ਨਿਕਲੀ ਜਾਨ

ਫ਼ੌਜਾ ਸਿੰਘ ਦੇ ਨਾਂ ਹਨ ਇਹ ਰਿਕਾਰਡ
2000 ਲੰਡਨ ਮੈਰਾਥਨ: 6 ਘੰਟੇ 54 ਮਿੰਟ
2001 ਲੰਡਨ ਮੈਰਾਥਨ: 6 ਘੰਟੇ 54 ਮਿੰਟ
2002 ਲੰਡਨ ਮੈਰਾਥਨ: 6 ਘੰਟੇ 45 ਮਿੰਟ
2003 ਲੰਡਨ ਮੈਰਾਥਨ: 6 ਘੰਟੇ 2 ਮਿੰਟ
2003 ਨਿਊਯਾਰਕ ਸਿਟੀ ਮੈਰਾਥਨ: 7 ਘੰਟੇ 35 ਮਿੰਟ
2003 ਟੋਰਾਂਟੋ ਵਾਟਰਫਰੰਟ ਮੈਰਾਥਨ: 5 ਘੰਟੇ 40 ਮਿੰਟ (ਨਿੱਜੀ ਸਰਵੋਤਮ)
2004 ਗਲਾਸਗੋ ਸਿਟੀ ਹਾਫ ਮੈਰਾਥਨ: 2 ਘੰਟੇ 33 ਮਿੰਟ
2004 ਲੰਡਨ ਮੈਰਾਥਨ: 6 ਘੰਟੇ 7 ਮਿੰਟ
2004 ਟੋਰਾਂਟੋ ਵਾਟਰਫਰੰਟ ਹਾਫ ਮੈਰਾਥਨ: 2 ਘੰਟੇ 29 ਮਿੰਟ 59 ਸਕਿੰਟ
2011 ਟੋਰਾਂਟੋ ਵਾਟਰਫਰੰਟ ਮੈਰਾਥਨ: 8 ਘੰਟੇ 11 ਮਿੰਟ
2012 ਹਾਂਗ ਕਾਂਗ ਮੈਰਾਥਨ (10 ਕਿਲੋਮੀਟਰ): 1 ਘੰਟਾ 34 ਮਿੰਟ
2012 ਲੰਡਨ ਮੈਰਾਥਨ: 7 ਘੰਟੇ 49 ਮਿੰਟ 21 ਸਕਿੰਟ
2013 ਹਾਂਗ ਕਾਂਗ ਮੈਰਾਥਨ (10 ਕਿਲੋਮੀਟਰ): 1 ਘੰਟਾ 32 ਮਿੰਟ 28 ਸਕਿੰਟ





ਇਹ ਵੀ ਪੜ੍ਹੋ: MLA ਰਮਨ ਅਰੋੜਾ ਦੇ ਮਾਮਲੇ 'ਚ ਨਵਾਂ ਮੋੜ, ਵਧੀਆਂ ਮੁਸ਼ਕਿਲਾਂ, 6 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖ਼ਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗਰੀਬ ਪਰਿਵਾਰ ਦਾ ਦਰਦ : ਛੱਤ ਡਿੱਗੀ, ਘਰ ਢਹਿਣ ਦੇ ਖ਼ੌਫ਼ 'ਚ ਬੀਤ ਰਹੀਆਂ ਰਾਤਾਂ
NEXT STORY