ਮੋਗਾ (ਬੱਬੀ)-ਸੰਤ ਬਾਬਾ ਜਮੀਤ ਸਿੰਘ ਜੀ ਸੀਨੀਅਰ ਸੈਕੰਡਰੀ ਸਕੂਲ ਲੋਪੋਂ ਦਾ ਸਾਲਾਨਾ ਨਤੀਜਾ ਮਾਪਿਆਂ, ਅਧਿਆਪਕਾਂ ਅਤੇ ਟਰੱਸਟ ਮੈਂਬਰਾਂ ਦੀ ਹਾਜ਼ਰੀ ’ਚ ਐਲਾਨਿਆ ਗਿਆ, ਜੋ ਕਿ ਬਹੁਤ ਹੀ ਸ਼ਾਨਦਾਰ ਰਿਹਾ, ਜ਼ਿਆਦਾਤਰ ਵਿਦਿਆਰਥੀਆਂ ਨੇ 95 ਫੀਸਦੀ ਤੋਂ ਉੱਪਰ ਨੰਬਰ ਪ੍ਰਾਪਤ ਕੀਤੇ ਤੇ ਬੱਚਿਆਂ ਨੂੰ ਨਤੀਜਾ ਕਾਰਡ ਵੰਡੇ ਗਏ। ਇਸ ਸਮੇਂ ਸੰਸਥਾ ਦੀ ਚੇਅਰਪਰਸਨ ਮੈਡਮ ਮਨਜੀਤ ਕੌਰ ਸਿੱਧੂ ਨੇ ਸਭ ਤੋਂ ਪਹਿਲਾਂ ਮਾਪਿਆਂ ਨੂੰ ਵਧਾਈ ਦਿੱਤੀ ਤੇ ਬੱਚਿਆਂ ਨੂੰ ਸ਼ਾਬਾਸ਼ ਦੇ ਕੇ ਉਨ੍ਹਾਂ ਦੀ ਹੌਸਲਾ-ਅਫਜ਼ਾਈ ਕੀਤੀ। ਮੈਡਮ ਸਿੱਧੂ ਨੇ ਕਿਹਾ ਕਿ ਸਾਡੀ ਸੰਸਥਾ ਦਾ ਸਟਾਫ ਬਹੁਤ ਹੀ ਮਿਹਨਤੀ ਅਤੇ ਈਮਾਨਦਾਰ ਹੈ, ਜਿਨ੍ਹਾਂ ਦੀ ਬਦੌਲਤ ਇਹ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਸਮੇਂ ਉਨ੍ਹਾਂ ਨਾਲ ਵਾਈਸ ਪ੍ਰਿੰਸੀਪਲ ਗੁਰਸੇਵਕ ਸਿੰਘ ਦੌਧਰ, ਟਰੱਸਟ ਮੈਨੇਜਰ ਗੋਬਿੰਦ ਸਿੰਘ ਸਿੱਧੂ, ਟਰੱਸਟ ਮੈਂਬਰ ਸੇਵਾ ਸਿੰਘ ਸਾਬਕਾ ਸਰਪੰਚ ਚੀਮਾਂ, ਜਥੇਦਾਰ ਬਲਦੇਵ ਸਿੰਘ ਲੋਪੋਂ, ਕਰਮ ਸਿੰਘ ਸਿੱਧੂ, ਰਾਮ ਸਿੰਘ ਲੋਪੋਂ, ਗੁਰਪ੍ਰੀਤ ਸਿੰਘ, ਮੈਡਮ ਜਸਮਨਦੀਪ ਕੌਰ, ਕਮਲਪ੍ਰੀਤ ਕੌਰ, ਲਖਵੀਰ ਕੌਰ, ਕਰਮਜੀਤ ਕੌਰ, ਨੈਂਸੀ ਗਰਗ, ਹਰਪ੍ਰੀਤ ਕੌਰ, ਕੰਵਲਜੀਤ ਕੌਰ, ਸੁਮਨਪ੍ਰੀਤ ਕੌਰ ਤੋਂ ਇਲਾਵਾ ਸਮੂਹ ਸਟਾਫ ਹਾਜ਼ਰ ਸੀ।
ਕਿੱਕ ਬਾਕਸਿੰਗ ’ਚ ਮਨਦੀਪ ਕੌਰ ਵੱਲੋਂ ਸਿਲਵਰ ਮੈਡਲ ਹਾਸਲ
NEXT STORY