ਮੋਗਾ (ਰਾਕੇਸ਼)-ਮਿਡ-ਡੇ-ਮੀਲ ਕੁੱਕ ਯੂਨੀਅਨ ਪੰਜਾਬ ਇੰਟਕ ਤਹਿਸੀਲ ਬਾਘਾਪੁਰਾਣਾ ਦੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ’ਚ ਪ੍ਰਦੇਸ਼ ਪ੍ਰਧਾਨ ਕਰਮਚੰਦ ਚਿੰਡਾਲੀਆ ਦੀ ਅਗਵਾਈ ’ਚ ਸੰਪੰਨ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਚਿੰਡਾਲੀਆ ਨੇ ਕਿਹਾ ਕਿ ਮਿਡ-ਡੇ-ਮੀਲ ਕੁੱਕਾ ਦੀ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਸਬੰਧੀ ਇੰਟਕ ਡੈਪੂਟੇਸ਼ਨ ਦੀ ਮੀਟਿੰਗ ਲਈ ਡਾਇਰੈਕਟਰ ਸਿੱîਖਿਆ ਵਿਭਾਗ ਐਲੀਮੈਂਟਰੀ ਪੰਜਾਬ ਚੰਡੀਗਡ਼੍ਹ ਨੇ 11 ਅਪ੍ਰੈਲ ਦਾ ਸਮਾਂ 11 ਵਜੇ ਸਵੇਰੇ ਦਿੱਤਾ ਗਿਆ ਸੀ। ਇਸ ਮੀਟਿੰਗ ’ਚ ਸ਼ਾਮਲ ਜਰਨਲ ਸਕੱਤਰ ਪੰਜਾਬ ਮਨਪ੍ਰੀਤ ਕੌਰ, ਜਸਵੀਰ ਕੌਰ ਮੋਹਾਲੀ, ਰਾਣੀ ਮੁਹਾਲੀ, ਸੰਤੋਸ਼ ਕੁਮਾਰੀ ਸਹਾਇਕ ਸਕੱਤਰ ਨਵਾਂ ਸ਼ਹਿਰ, ਅਮਰਜੀਤ ਕੌਰ ਪ੍ਰਧਾਨ ਨਵਾਂ ਸ਼ਹਿਰ, ਕੁਲਵਿੰਦਰ ਕੌਰ, ਜਸਵਿੰਦਰ ਕੌਰ, ਸਰਬਜੀਤ ਕੌਰ, ਸੁਮਨ ਰਾਣੀ, ਅਮਰਜੀਤ ਕੌਰ ਹਾਜ਼ਰ ਸਨ। ਚਿੰਡਾਲੀਆ ਨੇ ਕਿਹਾ ਕਿ ਮੀਟਿੰਗ ’ਚ ਇਹ ਫੈਸਲਾ ਲਿਆ ਗਿਆ ਕਿ ਕੁੱਕਾਂ ਦੀ ਤਨਖਾਹ ’ਚ ਵਾਧਾ ਕੀਤਾ ਜਾਵੇਗਾ ਅਤੇ ਇਸ ਤਨਖਾਹ ਨੂੰ 12 ਮਹੀਨੇ ਦੀ ਦੇਣ ਲਈ ਸਰਕਾਰ ਨੂੰ ਰਿਪੋਰਟ ਪੇਸ਼ ਕਰਾਂਗੇ, ਇਨ੍ਹਾਂ ਦੋਵਾਂ ਮੰਗਾਂ ਸਬੰਧੀ ਲੋਕ ਸਭਾ ਚੋਣਾਂ ਦਾ ਐਲਾਨ ਪਹਿਲੀ ਸਰਕਾਰ ਤੋਂ ਮਨਜ਼ੂਰੀ ਲੈ ਕੇ ਖਰਚੇ ਦੀ ਮਨਜ਼ੂਰੀ ਲਈ ਫਾਇਨੈਂਸ ਵਿਭਾਗ ਨੂੰ ਡੀ. ਪੀ. ਐਲੀਮੈਂਟਰੀ ਚੰਡੀਗਡ਼੍ਹ ਵਲੋਂ ਭੇਜ ਦਿੱਤਾ ਗਿਆ, ਜਿਸ ਦਾ ਐਲਾਨ ਚੋਣ ਜਾਬਤੇ ’ਚ ਨਹੀਂ ਕੀਤਾ ਜਾ ਸਕਦਾ, ਇਹ ਫੈਸਲਾ ਭਰੋਸਯੋਗ ਅਤੇ ਸਪੱਸ਼ਟ ਹੈ। ਕੁੱਕਾਂ ਦੀ ਛੁੱਟੀ ਦੇ ਸਬੰਧ ’ਚ ਸਪੱਸ਼ਟ ਕੀਤਾ ਗਿਆ ਕਿ ਕੁੱਕ ਨੂੰ ਛੁੱਟੀ ਦੇਣੀ ਯਕੀਨੀ ਬਣਾਈ ਜਾਵੇ ਅਤੇ ਮਿਡ-ਡੇ-ਮੀਲ ਬਨਾਉਣ ਦੀ ਜ਼ਿੰਮੇਵਾਰੀ ਸੈਂਟਰ ਹੈੱਡ ਟੀਚਰ ਦੀ ਹੋਵੇਗੀ। ਕੁੱਕਾਂ ਦੇ ਹਿੱਤਾਂ ਲਈ ਜੋ ਪੰਜਾਬ ਸਰਕਾਰ ਅਤੇ ਡੀ. ਪੀ. ਆਈ. ਇੰਦਰਜੀਤ ਸਿੰਘ ਨੇ ਕਾਰਜ ਕੀਤੇ ਹਨ। ਉਨ੍ਹਾਂ ਦਾ ਇੰਟਕ ਧੰਨਵਾਦ ਕਰਦੀ ਹੈ। ਉਨ੍ਹਾਂ ਕਿਹਾ ਕਿ ਬਲਾਕ ਨਿਹਾਲ ਸਿੰਘ ਵਾਲਾ ਦੀ ਮੀਟਿੰਗ 19 ਅਪ੍ਰੈਲ ਨੂੰ ਨਿਹਾਲ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਮੋਗਾ 1 ਅਤੇ 2 ਦੀ ਮੀਟਿੰਗ ਨੇਚਰ ਪਾਰਕ 19 ਅਪ੍ਰੈਲ ਨੂੰ ਸਵੇਰੇ 9 ਵਜੇ ਹੋਵੇਗੀ। ਮੀਟਿੰਗ ’ਚ ਪਰਮਿੰਦਰ ਕੌਰ ਸਹੋਤਾ, ਮਨਜੋਤ ਕੌਰ, ਅਮਰਜੀਤ ਕੌਰ, ਲਖਵੀਰ ਕੌਰ, ਜਸਵਿੰਦਰ ਕੌਰ, ਪਰਮਿੰਦਰ ਕੌਰ, ਜਸਵੀਰ ਕੌਰ, ਦਲਜਿੰਦਰ ਕੌਰ, ਅਮਰਜੀਤ ਕੌਰ ਦੇ ਇਲਾਵਾ ਵੱਡੀ ਗਿਣਤੀ ’ਚ ਅਹੁਦੇਦਾਰ ਹਾਜ਼ਰ ਸਨ।
ਸਰਕਾਰਾਂ ਨੇ ਨੌਜਵਾਨਾਂ ਨੂੰ ਸਿਵਾਏ ਧੋਖੇ ਤੇ ਫਰੇਬ ਦੇ ਕੁੱਝ ਨਹੀਂ ਦਿੱਤਾ : ਅਮਨਦੀਪ
NEXT STORY