ਮੋਗਾ (ਗੋਪੀ ਰਾਊਕੇ)-ਪ੍ਰਗਤੀਸ਼ੀਲ ਮੰਚ ਜ਼ਿਲਾ ਮੋਗਾ ਦੀ ਮੀਟਿੰਗ ਪਿੰਡ ਸਿੰਘਾਂ ਵਾਲਾ ਮੋਗਾ ਵਿਖੇ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਚ ਦੇ ਜ਼ਿਲਾ ਪ੍ਰਧਾਨ ਅਮਨਦੀਪ ਸਿੰਘ ਸਿੰਘਾਂ ਵਾਲਾ ਤੇ ਸਕੱਤਰ ਨਵਜੋਤ ਸਿੰਘ ਜੋਗੇਵਾਲਾ ਨੇ ਕਿਹਾ ਕਿ ਭਾਰਤ ਨੌਜਵਾਨਾਂ ਦਾ ਦੇਸ਼ ਹੈ ਪਰ ਇਸ ਦੇਸ਼ ਦੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਸਿਵਾਏ ਧੋਖੇ ਤੇ ਫਰੇਬ ਦੇ ਕੁੱਝ ਨਹੀਂ ਦਿੱਤਾ।ਸਰਕਾਰ ਬਨਣ ਤੋਂ ਪਹਿਲਾ ਰਾਜਨੀਤਕ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ’ਚ ਬਹੁਤ ਵੱਡੇ-ਵੱਡੇ ਵਾਅਦੇ ਕਰਦੀਆਂ ਹਨ, ਪਰ ਸਰਕਾਰ ਬਨਦੇ ਹੀ ਲੋਕਾਂ ਨਾਲ ਕੀਤੇ ਵਾਅਦੇ ਭੁਲਾ ਦਿੱਤੇ ਜਾਂਦੇ ਹਨ। ਬਾਅਦ ’ਚ ਲੋਕ ਆਪਨੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹਨ। ਇਸ ਲਈ ਪ੍ਰਗਤੀਸ਼ੀਲ ਮੰਚ ਮੰਗ ਕਰਦਾ ਹੈ ਕਿ ਚੋਣ ਮੈਨੀਫੈਸਟੋ ’ਚ ਕੀਤੇ ਵਾਅਦਿਆਂ ਲਈ ਕਾਨੂੰਨੀ ਤੌਰ ’ਤੇ ਜਵਾਬਦੇਹੀ ਤੈਅ ਹੋਵੇ, ਰਾਜਨੀਤਕ ਪਾਰਟੀਆਂ ਚੋਣ ਮੈਨੀਫੈਸਟੋ ’ਚ ਕੀਤੇ ਜਾਂਦੇ ਵਾਅਦਿਆਂ ਨੂੰ ਲਾਗੂ ਕਰਨ ਲਈ ਕਾਨੂੰਨੀ ਤੌਰ ’ਤੇ ਪਾਬੰਦ ਹੋਣ। ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਲੋਕ ਚੇਤਨਾ ਤੇ ਲੋਕ ਲਾਮਬੰਦੀ ਲਈ 22ਅਪ੍ਰੈਲ ਲੈਨਿਨ ਦੇ ਜਨਮ ਦਿਨ ਤੋਂ ਲੈ ਕੇ 5 ਮਈ ਕਾਰਲ ਮਾਰਕਸ ਦੇ ਜਨਮ-ਦਿਨ ਨੂੰ ਸਮਰਪਿਤ ਸਿਧਾਂਤਕ ਪੰਦਰਵਾਡ਼ਾ ਮਨਾਇਆਂ ਜਾਵੇਗਾ। ਇਸ ਲਡ਼ੀ ’ਚ ਪਹਿਲਾ ਟਰੇਨਿੰਗ ਕੈਂਪ 21 ਅਪ੍ਰੈਲ ਨੂੰ ਪਿੰਡ ਸਿੰਘਾਵਾਲਾ ਮੋਗਾ ਵਿਖੇ ਲਾਇਆ ਜਾਵੇਗਾ।ਇਸ ਕੈਂਪ ’ਚ ਜ਼ਿਲੇ ਭਰ ਤੋਂ ਚੋਣਵੇਂ ਸਾਥੀ ਸ਼ਾਮਲ ਹੋਣਗੇ।।ਮੀਟਿੰਗ ’ਚ ਹਾਜ਼ਰ ਸਾਥੀਆਂ ’ਚ ਕੁਲਦੀਪ ਸਿੰਘਾਂ ਵਾਲਾ, ਮਨਪ੍ਰੀਤ ਦੋਲੇਵਾਲਾ, ਸੁਖਮੰਦਰ ਸਿੰਘ ਬਾਘਾ ਪੁਰਾਣਾ, ਸੁਰਜੀਤ ਸਿੰਘ ਨਿਹਾਲ ਸਿੰਘ ਵਾਲਾ, ਚਰਨਜੀਤ ਸਿੰਘ ਧਰਮਕੋਟ, ਲਾਡੀ ਝੰਡੇਵਾਲਾ, ਜਗਦੀਪ ਸਿੰਘ, ਤਰਨਵੀਰ ਮਹੇਸ਼ਰੀ ਹਾਜ਼ਰ ਸਨ।
ਦਸਤਾਰ ਚੇਤਨਾ ਮਾਰਚ ਸਬੰਧੀ ਵੱਖ-ਵੱਖ ਸੰਸਥਾਵਾਂ ਨੂੰ ਸੌਂਪੀ ਸੇਵਾ
NEXT STORY