ਮੋਗਾ (ਗੋਪੀ ਰਾਊਕੇ,ਵਿਪਨ) : ਸ਼ਹਿਰ ਦੇ ਨਜ਼ਦੀਕੀ ਪਿੰਡ ਦੁਨੇਕੇ ਦੇ ਕੋਲ ਬੀਤੇ ਦਿਨ ਦੇਰ ਸ਼ਾਮ ਬੁਲਟ ਮੋਟਰਸਾਈਕਲ ਨੂੰ ਅਚਾਨਕ ਅੱਗ ਲੱਗਣ ਨਾਲ 2 ਨੌਜਵਾਨਾਂ ਦੇ ਝੁਲਸਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ (42) ਅਤੇ ਬਲਜਿੰਦਰ ਸਿੰਘ (38) ਮੋਗਾ ਤੋਂ ਇਕ ਵਿਆਹ ਸਮਾਗਮ ਤੋਂ ਵਾਪਸ ਆਪਣੇ ਪਿੰਡ ਘਲਕਲਾਂ ਪਰਤ ਰਹੇ ਸਨ। ਇਸ ਦੌਰਾਨ ਅਚਾਨਕ ਬੁਲਟ ਨੂੰ ਅੱਗ ਲੱਗ ਗਈ, ਜਿਸ ਨਾਲ ਦੋਵੇਂ ਨੌਜਵਾਨ ਝੁਲਸ ਗਏ। ਝੁਲਸੇ ਨੌਜਵਾਨਾਂ ਨੂੰ ਮੋਗਾ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਕੈਪਟਨ ਵਲੋਂ ਰਾਜਸੀ ਆਗੂਆ ਤੇ ਗੈਂਗਸਟਰਾਂ ਵਿਚਾਲੇ ਸਾਂਝ ਦੀ ਜਾਂਚ ਦੇ ਨਿਰਦੇਸ਼
NEXT STORY