ਮੋਗਾ (ਪਵਨ ਗਰੋਵਰ) - ਜ਼ਿਲਾ ਮੋਗਾ ਦੀ ਪੁਲਸ ਨੂੰ ਅੱਜ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋ ਸਪੈਸ਼ਲ ਸਟਾਫ ਮੋਗਾ ਅਤੇ ਥਾਣਾ ਬੰਧਨੀ ਕਲਾ ਦੀ ਪੁਲਸ ਵੱਲੋਂ ਸਾਂਝੀ ਕਾਰਵਾਈ ਕਰਦਿਆਂ4 ਦੋਸ਼ੀਆਂ ਨੂੰ ਦੋ 12 ਬੋਰ ਬੰਦੂਕ, ਇਕ ਪਿਸਤੋਲ 32 ਬੋਰ, ਲੋਹੇ ਦੀ ਰਾੜ, ਮੋਟਰਸਾਇਕਲ ਅਤੇ 650 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲਾ ਪੁਲਸ ਮੁੱਖੀ ਮੋਗਾ ਰਾਜਜੀਤ ਸਿੰਘ ਨੇ ਦੱਸਿਆ ਕਿ ਐੱਸ. ਪੀ. ਆਈ. ਵਜੀਰ ਸਿੰਘ ਖਹੀਰਾ, ਡੀ. ਐੱਸ. ਪੀ. ਸਰਬਜੀਤ ਸਿੰਘ, ਸਪੈਸ਼ਲ ਸਟਾਫ ਮੋਗਾ ਦੇ ਇੰਚਰਾਜ ਕਿੱਕਰ ਸਿੰਘ ਵੱਲੋਂ ਮੁਖਬਰੀ ਦੇ ਆਧਾਰ 'ਤੇ ਪਿੰਡ ਦੌਦਰ ਨੇੜੇ ਬੇਅਬਾਦ ਪਏ ਨਹਿਰੀ ਰੈਸਟ ਹਾਊੁਸ ਵਿਖੇ ਰੈਡ ਕਰਕੇ 4 ਨੌਜਵਾਨਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਜਦਕਿ 2 ਨੌਜਵਾਨ ਫਰਾਰ ਹੋ ਗਏ। ਜ਼ਿਲਾ ਪੁਲਸ ਮੁੱਖੀ ਨੇ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਰੁਪਿੰਦਰ ਸਿੰਘ ਰੀਕੀ ਵਾਸੀ ਲੰਖਾ ਨੇ ਪੁਛਗਿੱਛ ਦੌਰਾਨ ਮੰਨਿਆਂ ਕਿ ਉਸ ਨੇ ਗੈਂਗਸਟਰ ਗਗਨਦੀਪ ਸਿੰਘ ਉਰਫ ਹਠੂਰ, ਨਵਦੀਪ ਸਿੰਘ ਨਵੀ ਪੁੱਤਰ ਬੁੱਤਰ ਅਤੇ ਹਨੀ ਸਿੰਘ ਵਾਸੀ ਬੁੱਟਰ ਕਲਾ ਨਾਲ ਮਿਲ ਕੇ 27 ਜਨਵਰੀ 2017 ਨੂੰ ਗੈਂਗਸਟਰ ਕੁਲਦੀਪ ਸਿੰਘ ਕੀਪਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਸੀ। ਇਸ ਤੋਂ ਇਲਾਵਾ ਫੜੇ ਗਏ ਦੋਸ਼ੀਆਂ ਨੇ ਕਬੂਲ ਕੀਤਾ ਹੈ ਕਿ ਉਹ ਗੈਂਗਸਟਰਾਂ ਨੂੰ ਪਨਾਹ ਦੇਣ ਅਤੇ ਉਨਾਂ ਨੂੰ ਹਥਿਆਰ ਸਪਲਾਈ ਕਰਨ ਦੀ ਮਦਦ ਕਰਦੇ ਸਨ। ਇਸ ਤੋਂ ਇਲਾਵਾ ਪੁਲਸ ਨੇ ਅਤਿਦਰਪਾਲ ਸਿੰਘ ਪੀਟਰ, ਮਨਦੀਪ ਸਿੰਘ ਉਰਫ ਲਾਡੀ, ਅਤੇ ਜਗਾ ਸਿੰਘ ਨੂੰ ਵੀ ਕਾਬੂ ਕੀਤਾ ਹੈ।
ਇਸ ਮੌਕੇ ਐੱਸ. ਐੱਸ. ਪੀ. ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਇਨ੍ਹਾਂ ਤੋਂ ਪੁਛਗਿੱਛ ਕਰਨ ਤੋਂ ਬਾਅਦ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸਭਾਵਨਾ ਹੈ। ਉਨ੍ਹਾਂ ਦੱਸਿਆ ਕਿ ਫਰਾਰ ਹੋਏ ਸੁਖਪ੍ਰੀਤ ਸਿੰਘ ਸੁਖਾ ਅਤੇ ਪਲਵਿੰਦਰ ਸਿੰਘ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
ਡੇਂਗੂ ਦੇ ਕਹਿਰ ਨੇ ਲਈ ਨੌਜਵਾਨ ਦੀ ਜਾਨ
NEXT STORY