ਮੋਗਾ (ਗੋਪੀ ਰਾਊਕੇ/ਕਸ਼ਿਸ਼) : ਮੋਗਾ ਦੀ ਸਿਆਸਤ ਵਿਚ ਅੱਜ ਦੁਪਹਿਰ ਸਮੇਂ ਉਸ ਸਮੇਂ ਵੱਡਾ ਸਿਆਸੀ ਧਮਾਕਾ ਹੋਇਆ ਜਦੋਂ ਕਾਂਗਰਸੀ ਮੇਅਰ ਨੀਤਿਕਾ ਭੱਲਾ ਨੂੰ ਅਹੁਦੇ ਤੋਂ ਹਟਾਉਣ ਲਈ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਹਲਕਾ ਵਿਧਾਇਕ ਡਾ. ਅਮਨਦੀਪ ਅਰੋੜਾ ਅਤੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਦੀਦਾਰੇਵਾਲਾ ਵੱਲੋਂ ਬੇਭਰੋਸਗੀ ਮਤਾ ਜੁਆਇੰਟ ਕਮਿਸ਼ਨਰ ਗੁਰਪ੍ਰੀਤ ਸਿੰਘ ਨੂੰ ਦਿੱਤਾ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਚੱਲ ਰਹੇ ਵੱਡੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, ਵਿਦੇਸ਼ੀ ਕੁੜੀਆਂ ਹੋਈਆਂ ਬਰਾਮਦ
ਹਲਕਾ ਵਿਧਾਇਕ ਡਾ. ਅਮਨਦੀਪ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਸ਼ਹਿਰ ਦੇ ਰੁਕੇ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਉਣ ਲਈ ਬੇਭਰੋਸਗੀ ਮਤਾ ਲਿਆਂਦਾ ਗਿਆ ਹੈ ਅਤੇ ਇਸ ’ਤੇ 50 ਮੈਂਬਰੀ ਹਾਊਸ ਵਿਚੋਂ 44 ਨਿਗਮ ਕੌਂਸਲਰਾਂ ਦੇ ਦਸਤਖਤ ਹਨ। ਇਥੇ ਦੱਸਣਾ ਬਣਦਾ ਹੈ ਕਿ ਕਾਂਗਰਸੀ ਮੇਅਰ ਨੂੰ ਅਹੁਦੇ ’ਤੇ ਰੱਖਣ ਲਈ ਸਰਗਰਮ ਦੱਸੇ ਜਾਂਦੇ 5 ਅਕਾਲੀ ਕੌਂਸਲਰ ਵੀ ਮੈਦਾਨ ਛੱਡ ਕੇ ਵਿਰੋਧੀ ਪਾਰਟੀ ਨਾਲ ਜਾ ਮਿਲੇ ਹਨ ਜੋ ਸਾਰਾ ਦਿਨ ਸੋਸ਼ਲ ਮੀਡੀਆ ’ਤੇ ਆਮ ਆਦਮੀ ਪਾਰਟੀ ਖ਼ਿਲਾਫ਼ ਭੰਡੀ ਪ੍ਰਚਾਰ ਕਰਦੇ ਸਨ। ਉਧਰ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੇਅਰ ਮੋਗਾ ਦਾ ਵਿਕਾਸ ਨਹੀਂ ਕਰ ਰਹੀ ਸੀ ਜਿਸ ਨੂੰ ਦੇਖਦੇ ਉਨ੍ਹਾਂ ਵੱਲੋਂ ਬੇਭਰੋਸਗੀ ਮਾਤਾ ਪੇਸ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਨੌਕਰੀ ਦੀ ਭਾਲ ’ਚ ਬੈਠੇ ਨੌਜਵਾਨਾਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਅਹਿਮ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਪੰਜਾਬ ਸਰਕਾਰ ਵੱਲੋਂ ਇਸ ਅਹੁਦੇ ਲਈ ਅਰਜ਼ੀਆਂ ਦੀ ਮੰਗ, 21 ਜੂਨ ਤੋਂ ਪਹਿਲਾਂ ਕਰੋ ਅਪਲਾਈ
NEXT STORY