ਮੋਗਾ (ਵਿਪਨ, ਗੋਪੀ ਰਾਊਕੇ) - ਕਸਬਾ ਕੋਟ ਈਸੇ ਖਾਂ ਦੇ ਅਧੀਨ ਪੈਂਦੇ ਪਿੰਡ ਮੰਦਰ ਨਿਵਾਸੀ ਇਕ ਨੌਜਵਾਨ ਵਲੋਂ ਆਪਣੀ ਪਤਨੀ ਦੇ ਕਥਿਤ ਤੌਰ ’ਤੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲੀ ਹੈ। ਮੌਕੇ ’ਤੇ ਪੁੱਜੀ ਪੁਲਸ ਨੇ ਮਿ੍ਤਕ ਦੀ ਪਤਨੀ, ਸੱਸ ਅਤੇ ਉਸ ਦੇ ਪ੍ਰੇਮੀ ਖਿਲਾਫ ਮਾਮਲਾ ਦਰਜ ਕਰ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈਣ ਮਗਰੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ। ਪਿੰਡ ਮੰਦਰ ਨਿਵਾਸੀ ਗੁਰਜੀਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਕਿ ਉਸ ਦੇ ਭਤੀਜੇ ਕਮਲਪ੍ਰੀਤ ਸਿੰਘ (29) ਦਾ 7 ਜਨਵਰੀ, 2020 ਨੂੰ ਸਿਮਰਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ। ਵਿਆਹ ਮਗਰੋਂ ਉਸ ਦੀ ਪਤਨੀ ਸਹੁਰੇ ਘਰ ਰਹੀ। ਇਸ ਤਰ੍ਹਾਂ ਸਿਮਰਨਪ੍ਰੀਤ ਕੌਰ ਨੂੰ ਉਸ ਦੇ ਪੇਕੇ ਆਪਣੇ ਨਾਲ ਲੈ ਗਏ।
ਸ਼ਿਕਾਇਤਕਰਤਾ ਨੇ ਕਿਹਾ ਕਿ ਦੋ ਦਿਨ ’ਚ ਉਸ ਦੇ ਭਤੀਜੇ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਦੇ ਪਹਿਲਾਂ ਤੋਂ ਕਿਸੇ ਮੁੰਡੇ ਨਾਲ ਕਥਿਤ ਤੌਰ ’ਤੇ ਨਾਜਾਇਜ਼ ਸਬੰਧ ਹਨ। ਉਸ ਨੇ ਪਤਨੀ ਨੂੰ ਫੋਨ ’ਤੇ ਗੱਲਾਂ ਕਰਦੇ ਸੁਣਿਆ ਅਤੇ ਉਸਦੇ ਪ੍ਰੇਮੀ ਦੀ ਮੋਬਾਇਲ ਫੋਨ ’ਚ ਕਾਲ ਰਿਕਾਰਡਿੰਗ ਵੀ ਸੁਣੀ। 10 ਦਿਨ ਬੀਤ ਜਾਣ ਮਗਰੋਂ ਉਸ ਦੀ ਪਤਨੀ ਪੇਕਿਆਂ ਤੋਂ ਨਹੀਂ ਆਈ ਤਾਂ 18 ਜਨਵਰੀ ਨੂੰ ਉਹ ਆਪਣੀ ਪਤਨੀ ਨੂੰ ਲੈਣ ਸਹੁਰੇ ਘਰ ਗਿਆ ਤਾਂ ਸਿਮਰਨਪ੍ਰੀਤ ਕੌਰ ਨੇ ਉਸ ਨਾਲ ਆਉਣ ਤੋਂ ਸਾਫ ਮਨ੍ਹਾ ਕਰ ਦਿੱਤਾ। ਇਸ ’ਤੇ ਕਮਲਪ੍ਰੀਤ ਸਿੰਘ ਨੇ ਆਪਣੀ ਸੱਸ ਬਲਜਿੰਦਰ ਕੌਰ ਨੂੰ ਕਿਹਾ ਕਿ ਜੇਕਰ ਸਿਮਰਨਪ੍ਰੀਤ ਮੇਰੀ ਨਾਲ ਨਹੀਂ ਆਵੇਗੀ ਤਾਂ ਉਹ ਖੁਦਕੁਸ਼ੀ ਕਰ ਲਵੇਗਾ ਪਰ ਉਹ ਨਹੀਂ ਮੰਨੀ। ਇਸ ਦੇ ਬਾਅਦ ਕਮਲਪ੍ਰੀਤ ਆਪਣੇ ਘਰ ਵਾਪਸ ਆਇਆ ਅਤੇ ਸ਼ਾਮ ਨੂੰ ਉਸ ਨੇ ਕੀਟਨਾਸ਼ਕ ਦਵਾਈ ਪੀ ਲਈ, ਜਿਸ ਨਾਲ ਉਸਦੀ ਤਬੀਅਤ ਵਿਗੜਨ ਲੱਗੀ ਅਤੇ ਉਸ ਨੂੰ ਕੋਟ ਈਸੇ ਖਾਂ ਦੇ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਕੀ ਹੋਈ ਪੁਲਸ ਕਾਰਵਾਈ
ਜਾਂਚ ਅਧਿਕਾਰੀ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਰਿਸ਼ਤੇਦਾਰ ਗੁਰਜੀਤ ਸਿੰਘ ਦੇ ਬਿਆਨਾਂ ’ਤੇ ਮ੍ਰਿਤਕ ਦੀ ਪਤਨੀ ਸਿਮਰਨਪ੍ਰੀਤ ਕੌਰ, ਸੱਸ ਬਲਜਿੰਦਰ ਕੌਰ ਅਤੇ ਪਤਨੀ ਦੇ ਕਥਿਤ ਪ੍ਰੇਮੀ ਜੱਸ ਖਿਲਾਫ ਖੁਦਕੁਸ਼ੀ ਲਈ ਮਜਬੂਰ ਕੀਤੇ ਜਾਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਪੁਲਸ ਵਲੋਂ ਕਥਿਤ ਦੋਸ਼ੀਆਂ ਦੀ ਤਲਾਸ਼ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
ਪੰਜਾਬ ਸਰਕਾਰ ਨੇ ਪਸ਼ੂਆਂ ਦੇ ਮਸਨੂਈ ਗਰਭਦਾਨ ਦੀ ਫੀਸ ਚਾਰ ਗੁਣਾ ਘਟਾਈ
NEXT STORY