ਮੋਹਾਲੀ, (ਨਿਆਮੀਆਂ) : ਆਬਕਾਰੀ ਤੇ ਕਰ ਵਿਭਾਗ ਪੰਜਾਬ ਦੀ ਇਕ ਟੀਮ ਨੇ ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਮੁੰਬਈ ਦੇ 2 ਵਿਅਕਤੀਆਂ ਨੂੰ 4.16 ਕਰੋੜ ਦੇ ਹੀਰਿਆਂ ਸਮੇਤ ਕਾਬੂ ਕੀਤਾ ਹੈ। ਬਰਾਮਦ ਕੀਤੇ ਗਏ ਹੋਰ ਸਾਮਾਨ ਵਿਚ ਸੋਨੇ ਦੇ ਗਹਿਣੇ ਵੀ ਸ਼ਾਮਲ ਹਨ। ਇਸ ਸਾਰਾ ਸਾਮਾਨ ਗੈਰ ਕਾਨੂੰਨੀ ਤਰੀਕੇ ਨਾਲ ਹਵਾਈ ਜਹਾਜ਼ ਰਾਹੀਂ ਮੋਹਾਲੀ ਲਿਆਂਦਾ ਜਾ ਰਿਹਾ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨੀਰਜ ਬਕੁਲੇਸ਼ ਝਾਵੇਰੀ ਅਤੇ ਰਸ਼ਾਂਗ ਰਮੇਸ਼ ਮਹਿਤਾ ਵਜੋਂ ਹੋਈ ਹੈ, ਜੋ ਕਿ ਮੁੰਬਈ ਦੀ ਇਕ ਕੰਪਨੀ ਰੋਜ਼ੀ ਬਲਿਊ ਇੰਡੀਆ ਨਾਲ ਸਬੰਧ ਰੱਖਦੇ ਹਨ। ਇਹ ਮੁੰਬਈ ਤੋਂ ਮੋਹਾਲੀ ਆਉਣ ਵਾਲੀ ਫਲਾਈਟ ਰਾਹੀਂ ਆ ਰਹੇ ਸਨ। ਸੂਚਨਾ ਮਿਲਣ 'ਤੇ ਜਦੋਂ ਇਨ੍ਹਾਂ ਨੂੰ ਦਬੋਚਿਆ ਗਿਆ ਤਾਂ ਇਨ੍ਹਾਂ ਕਿਹਾ ਕਿ ਉਹ ਤਾਂ ਇਹ ਹੀਰੇ ਤੇ ਗਹਿਣੇ ਸ਼ਹਿਰ ਦੇ ਇਕ ਮਸ਼ਹੂਰ ਜੌਹਰੀ ਨੂੰ ਦਿਖਾਉਣ ਲਈ ਲੈ ਕੇ ਆ ਰਹੇ ਸਨ ਪਰ ਵਿਭਾਗ ਨੂੰ ਉਹ ਅਜਿਹਾ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ, ਜਿਸ ਤੋਂ ਇਹ ਗੱਲ ਸਿੱਧ ਹੋ ਸਕੇ ਕਿ ਉਹ ਸਹੀ ਹਨ।
75 ਲੱਖ ਦੀ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫਤਾਰ
NEXT STORY