ਮੋਹਾਲੀ (ਹਰਪ੍ਰੀਤ ਸਿੰਘ)— ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਪੁੱਤ ਮੋਹਿਤ ਮਹਿੰਦਰਾ ਨੇ ਬਠਿੰਡਾ ਤੋਂ ਚੋਣ ਲੜਣ ਲਈ ਕਾਂਗਰਸ ਵੱਲੋਂ ਦਾਅਵੇਦਾਰੀ ਠੋਕੀ ਹੈ। ਬੁੱਧਵਾਰ ਨੂੰ ਮੋਹਾਲੀ ਪਹੁੰਚੇ ਬ੍ਰਹਮ ਮਹਿੰਦਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਰੋਸਾ ਦਵਾਇਆ ਹੈ ਕਿ ਜੇਕਰ ਮੋਹਿਤ ਮਹਿੰਦਰਾ ਚੋਣ ਮੈਦਾਨ 'ਚ ਉਤਰਦਾ ਹੈ ਤਾਂ ਅਕਾਲੀ ਦਲ ਦੇ ਤਿਲਸਮ ਨੂੰ ਤੋੜ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਰਸਿਰਮਤ ਬਾਦਲ ਨੇ ਕਿਹਾ ਸੀ ਕਿ ਉਨ੍ਹਾਂ ਖਿਲਾਫ ਕਾਂਗਰਸ ਦਾ ਕੋਈ ਵੀ ਉਮੀਦਵਾਰ ਸਾਹਮਣੇ ਨਹੀਂ ਆਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਮੋਹਿਤ ਨੇ ਬਠਿੰਡਾ ਤੋਂ ਚੋਣ ਲੜਨ ਦੀ ਦਾਅਵੇਦਾਰੀ ਪੇਸ਼ ਕਰਕੇ ਬੀਬਾ ਬਾਦਲ ਨੂੰ ਚੈਲੰਜ ਦਿੱਤਾ ਹੈ। ਦੱਸ ਦੇਈਏ ਕਿ ਬ੍ਰਹਮ ਮਹਿੰਦਰਾ ਬੀਤੇ ਦਿਨ ਮੋਹਾਲੀ ਦੇ ਆਈ.ਵੀ. ਹਸਪਤਾਲ ਵਿਚ ਕਿਡਨੀ 'ਤੇ ਆਯੋਜਿਤ ਇਕ ਸਮਾਰੋਹ ਵਿਚ ਹਿੱਸਾ ਲੈਣ ਲਈ ਪਹੁੰਚੇ ਹੋਏ ਸਨ।
ਅਕਾਲੀ ਦਲ ਤੇ ਕਾਂਗਰਸ ਨੇ ਹਾਲੇ ਪੰਜਾਬ 'ਚ ਆਪਣੇ ਪੱਤੇ ਨਹੀਂ ਖੋਲੇ, ਉਮੀਦ ਹੈ ਜਲਦੀ ਹੀ ਸਾਰੀਆਂ ਸੀਟਾਂ 'ਤੇ ਦੋਵੇਂ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ।
ਪੰਜਾਬ 'ਚ ਗੈਂਗਸਟਰ, ਗੈਂਗਵਾਰ, ਸਿਆਸਤ ਅਤੇ ਚੋਣਾਂ
NEXT STORY