ਮੋਹਾਲੀ (ਰਾਣਾ) : ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਗਊਸ਼ਾਲਾ 'ਚ 278 ਪਸ਼ੂਆਂ ਦੀ ਮੌਤ ਨੂੰ 8 ਮਹੀਨੇ ਤੋਂ ਵੀ ਉੱਪਰ ਦਾ ਸਮਾਂ ਲੰਘ ਚੁੱਕਿਆ ਹੈ ਪਰ ਅਜੇ ਤੱਕ ਨਗਰ ਨਿਗਮ ਵਲੋਂ ਇਸ ਦਾ ਖੁਲਾਸਾ ਨਹੀਂ ਕੀਤਾ ਜਾ ਰਿਹਾ ਹੈ, ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਇਸ ਮਾਮਲੇ ਨੂੰ ਗੰਭੀਰ ਦੱਸਦਿਆਂ ਨਗਰ ਨਿਗਮ ਕਮਿਸ਼ਨਰ ਨੂੰ ਛੇਤੀ ਜਾਂਚ ਪੂਰੀ ਕਰਨ ਲਈ ਨਿਰਦੇਸ਼ ਦੇ ਚੁੱਕੇ ਹਨ ਪਰ ਉਸ ਤੋਂ ਬਾਅਦ ਵੀ ਅਫਸਰਾਂ ਵਲੋਂ ਇਸ ਦਾ ਖੁਲਾਸਾ ਕਰਨ 'ਚ ਦੇਰੀ ਹੋਣਾ ਤਾਂ ਹੁਣ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਕਿਤੇ ਇਸ ਮਾਮਲੇ 'ਚ ਸ਼ਾਮਲ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਤਾਂ ਨਹੀਂ ਕੀਤੀਆਂ ਜਾ ਰਹੀਆਂ। ਉੱਥੇ ਹੀ ਡਿਪਟੀ ਮੇਅਰ ਮਨਜੀਤ ਸੇਠੀ ਮੋਹਾਲੀ ਗਊਸ਼ਾਲਾ ਦੀ ਦੇਖਭਾਲ ਕਰ ਰਹੀ ਗੌਰੀ ਸ਼ੰਕਰ ਸੇਵਾ ਦਲ ਸਸੰਥਾ 'ਤੇ ਵੀ ਸੰਗੀਨ ਦੋਸ਼ ਲਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਲ-2017 ਤੋਂ ਲੈ ਕੇ ਹੁਣ ਤੱਕ ਇਸ ਗਊਸ਼ਾਲਾ 'ਚ ਕੁੱਲ 581 ਮੌਤਾਂ ਹੋ ਚੁੱਕੀਆਂ ਹਨ।
ਸੁਖਬੀਰ ਬਾਦਲ ਲਈ ਵੱਡੀ ਚੁਣੌਤੀ ਬਣ ਸਕਦੇ ਹਨ ਢੀਂਡਸਾ ਪਿਉ-ਪੁੱਤ
NEXT STORY