ਚੰਡੀਗੜ੍ਹ (ਮਨਮੋਹਨ) : ਮੋਹਾਲੀ ਦੇ ਮੇਅਰ ਕੁਲੰਵਤ ਸਿੰਘ ਵਲੋਂ ਸਥਾਨਕ ਸਰਕਾਰਾਂ ਵਿਭਾਗ ਵਲੋਂ ਭੇਜੇ ਕਾਰਨ ਦੱਸੋ ਨੋਟਿਸ 'ਤੇ ਹਾਈਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਮੇਅਰ ਕੁਲਵੰਤ ਸਿੰਘ ਦੀ ਪਟੀਸ਼ਨ ਮਨਜ਼ੂਰ ਕਰ ਲਈ ਹੈ। ਇਸ ਦੇ ਨਾਲ ਹੀ ਹਾਈਕੋਰਟ ਨੇ ਨਵਜੋਤ ਸਿੱਧੂ ਦੇ ਸਥਾਨਕ ਸਰਕਾਰਾਂ ਵਿਭਾਗ ਨੂੰ ਝਟਕਾ ਦਿੰਦੇ ਹੋਏ ਸ਼ੋਅ-ਕਾਜ ਨੋਟਿਸ ਨੂੰ ਵੀ ਰੱਦ ਕਰ ਦਿੱਤਾ ਹੈ। 1 ਫਰਵਰੀ ਨੂੰ ਹਾਈਕੋਰਟ ਨੇ ਬਹਿਸ ਸੁਨਣ ਤੋਂ ਬਾਅਦ ਫੈਸਲਾ ਰਾਖਵਾ ਰੱਖ ਲਿਆ ਸੀ।
ਦੱਸਣਯੋਗ ਹੈ ਕਿ ਸਥਾਨਕ ਸਰਕਾਰਾਂ ਵਿਭਾਗ ਨੇ ਨੋਟਿਸ ਭੇਜ ਕੇ ਕਿਹਾ ਸੀ ਕਿ ਇਕ ਮਸ਼ੀਨ ਖਰੀਦ ਵਿਚ ਘਪਲੇਬਾਜ਼ੀ ਹੋਈ ਹੈ, ਲਿਹਾਜ਼ਾ ਮੇਅਰ ਕੁਲਵੰਤ ਸਿੰਘ ਨੂੰ ਕਿਉਂ ਨਾ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਜਾਵੇ। ਬਾਅਦ ਵਿਚ ਨਵਜੋਤ ਸਿੰਘ ਸਿੱਧੂ ਨੇ ਇਸ ਨੋਟਿਸ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਆਖ ਕੇ ਇਸ ਨੂੰ ਕਾਰਨ ਦੱਸੋ ਨੋਟਿਸ ਆਖਿਆ ਸੀ। ਇਸ ਨੂੰ ਕੁਲਵੰਤ ਸਿੰਘ ਨੇ ਹਾਈਕੋਰਟ ਵਿਚ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਮਸ਼ੀਨ ਖਰੀਦ ਵਿਚ ਕੋਈ ਘਪਲੇਬਾਜ਼ੀ ਨਹੀਂ ਹੋਈ ਅਤੇ ਮਸ਼ੀਨ ਖਰੀਦਣ ਲਈ 43 ਮੈਂਬਰਾਂ ਦੀ ਸਹਿਮਤੀ ਸੀ। ਹਾਈਕੋਰਟ ਨੇ ਦਲੀਲਾਂ ਸੁਨਣ ਤੋਂ ਬਾਅਦ ਮੋਹਾਲੀ ਦੇ ਮੇਅਰ ਦੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਹੈ।
ਬੀ. ਡੀ. ਪੀ. ਓ. ਨੇ ਪਾਰਕ ਦਾ ਕੀਤਾ ਉਦਘਾਟਨ
NEXT STORY