ਮੋਹਾਲੀ (ਪਰਦੀਪ) : ਹੁਣ ਮੋਹਾਲੀ ਦੀ ਪੁਲਸ ਚੰਡੀਗੜ੍ਹ ਦੀ ਪੁਲਸ ਨਾਲੋਂ ਵੀ ਜ਼ਿਆਦਾ ਹਾਈਟੈੱਕ ਹੋਣ ਜਾ ਰਹੀ ਹੈ। ਦਰਅਸਲ ਮੋਹਾਲੀ 'ਚ ਨਵੀਂ ਤਕਨਾਲੋਜੀ ਰਾਹੀਂ ਸੂਰਜੀ ਊਰਜਾ ਨਾਲ ਚੱਲਣ ਵਾਲੇ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਲੈਸ ਬੈਰੀਕੇਡ ਅਪਰਾਧੀਆਂ ਦੀ 360 ਡਿਗਰੀ ਤੋਂ ਫੋਟੋ ਲੈ ਲੈਣਗੇ। ਇਸ ਤਰ੍ਹਾਂ ਅਪਰਾਧੀ ਪੁਲਸ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕਣਗੇ। ਕਈ ਵਾਰ ਸ਼ਹਿਰ 'ਚ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਭੱਜ ਜਾਂਦੇ ਸਨ।
ਇਹ ਵੀ ਪੜ੍ਹੋ : ਧੀ ਦੇ ਸਹੁਰੇ ਘਰੋਂ ਆਏ ਫੋਨ ਨੇ ਚੀਰ ਛੱਡੀਆਂ ਆਂਦਰਾਂ, ਮਾਪਿਆਂ ਦੀਆਂ ਧਾਹਾਂ ਸੁਣ ਹਰ ਕਿਸੇ ਦਾ ਪਸੀਜਿਆ ਦਿਲ
ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਪੁਲਸ ਨੂੰ ਕਈ ਵਾਰ ਇਨ੍ਹਾਂ ਅਪਰਾਧੀਆਂ ਸਬੰਧੀ ਪਤਾ ਨਹੀਂ ਲੱਗ ਸਕਿਆ ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਪੰਜਾਬ ’ਚ ਪਹਿਲੀ ਵਾਰ ਮੋਹਾਲੀ ’ਚ ਸੂਰਜੀ ਊਰਜਾ ਨਾਲ ਚੱਲਣ ਵਾਲੇ ਬੈਰੀਕੇਡ ਲੱਗਣ ਜਾ ਰਹੇ ਹਨ। ਇਨ੍ਹਾਂ ਬੈਰੀਕੇਡਾਂ 'ਚ ਸੀ. ਸੀ. ਟੀ. ਵੀ. ਕੈਮਰੇ ਵੀ ਹੋਣਗੇ, ਜੋ 360 ਡਿਗਰੀ ਘੁੰਮ ਸਕਦੇ ਹਨ ਅਤੇ ਹਰ ਚੀਜ਼ ਨੂੰ ਰਿਕਾਰਡ ਕਰ ਸਕਦੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅੰਮ੍ਰਿਤਸਰ ਪੁਲਸ ਨੇ ਫੜ੍ਹਿਆ ਪਾਕਿਸਤਾਨ ਤੋਂ ਆਇਆ 84 ਕਰੋੜ ਦਾ ਚਿੱਟਾ, 3 ਤਸਕਰ ਗ੍ਰਿਫ਼ਤਾਰ
ਬੈਰੀਕੇਡ ਲਾਉਣ ਦਾ ਟ੍ਰਾਇਲ ਸ਼ੁਰੂ
ਜਾਣਕਾਰੀ ਅਨੁਸਾਰ ਇਨ੍ਹਾਂ ਬੈਰੀਕੇਡਾਂ ਨੂੰ ਲਾਉਣ ਦਾ ਟ੍ਰਾਇਲ ਜ਼ਿਲ੍ਹੇ ਤੋਂ ਸ਼ੁਰੂ ਹੋ ਗਿਆ ਹੈ। ਜੇਕਰ ਇਹ ਸਫ਼ਲ ਰਿਹਾ ਤਾਂ ਸੂਬੇ ਭਰ 'ਚ ਇਹ ਬੈਰੀਕੇਡ ਲਾਏ ਜਾਣਗੇ। ਜ਼ਿਲ੍ਹੇ 'ਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਇਸ ਨੂੰ ਟ੍ਰਾਇਲ ਲਈ ਚੁਣਿਆ ਗਿਆ ਹੈ। ਇਨ੍ਹਾਂ ਬੈਰੀਕੇਡਾਂ ਦੇ ਲਾਏ ਜਾਣ ਤੋਂ ਬਾਅਦ ਜੇਕਰ ਜ਼ਿਲ੍ਹੇ 'ਚ ਵਾਰਦਾਤਾਂ 'ਚ ਕਮੀ ਆਵੇਗੀ ਤਾਂ ਵਿਭਾਗ ਵਲੋਂ ਇਸ ਨੂੰ ਵੱਡੇ ਪੱਧਰ ’ਤੇ ਖ਼ਰੀਦ ਕੇ ਸੂਬੇ ਦੇ ਹਰ ਜ਼ਿਲ੍ਹੇ 'ਚ ਪਹੁੰਚਾਇਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
LPU ਦੇ ਚਾਂਸਲਰ ਤੇ ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ
NEXT STORY