ਜਲੰਧਰ (ਗੁਲਸ਼ਨ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਸਰ ਸੰਘਚਾਲਕ ਮੋਹਨ ਭਾਗਵਤ ਆਪਣੇ ਪੰਜਾਬ ਪ੍ਰਵਾਸ ਦੇ 3 ਦਿਨੀਂ ਦੌਰੇ ਉਪਰੰਤ ਸ਼ੁੱਕਰਵਾਰ ਸ਼ਾਮ 6 ਵਜੇ ਸ਼ਤਾਬਦੀ ਐਕਸਪ੍ਰੈੱਸ ਰਾਹੀਂ ਨਵੀਂ ਦਿੱਲੀ ਲਈ ਰਵਾਨਾ ਹੋ ਗਏ। ਜ਼ਿਕਰਯੋਗ ਹੈ ਕਿ ਮੋਹਨ ਭਾਗਵਕ 5 ਦਸੰਬਰ ਦੀ ਰਾਤ ਨੂੰ ਜਲੰਧਰ ਪਹੁੰਚੇ ਸਨ। ਉਨ੍ਹਾਂ ਨੇ 6 ਤੋਂ 8 ਨਵੰਬਰ ਤੱਕ ਵਿਦਿਆ ਧਾਮ ’ਚ ਅਖਿਲ ਭਾਰਤੀ ਬੈਠਕਾਂ ਤੋਂ ਇਲਾਵਾ ਉੱਤਰ ਖੇਤਰ ਦੇ ਕਈ ਪ੍ਰਮੁੱਖ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ।
ਸੂਤਰਾਂ ਮੁਤਾਬਕ ਇਸ ਦੌਰਾਨ ਉਨ੍ਹਾਂ ਨੇ ਸੰਗਠਨਾਮਤਕ ਢਾਂਚੇ ਨੂੰ ਮਜ਼ਬੂਤ ਬਣਾਉਣ, ਆਰ. ਐੱਸ. ਐੱਸ. ਨਾਲ ਜ਼ਿਆਦਾ ਤੋਂ ਜ਼ਿਆਦਾ ਵਾਲੰਟੀਅਰਾਂ ਨੂੰ ਜੋੜਨ ਅਤੇ ਪਿੰਡਾਂ ਤੱਕ ਪਹੁੰਚ ਬਣਾਉਣ ਲਈ ਜ਼ੋਰ ਦਿੱਤਾ। ਸੂਤਰਾਂ ਦਾ ਕਹਿਣਾ ਹੈ ਕਿ ਆਰ. ਐੱਸ. ਐੱਸ. ਦੀਆਂ ਗਤੀਵਿਧੀਆਂ ਵਧਣ ਨਾਲ ਪੰਜਾਬ ’ਚ ਭਾਜਪਾ ਨੂੰ ਕਾਫ਼ੀ ਲਾਭ ਹੋਵੇਗ। ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਪੰਜਾਬ ’ਚ ਆਪਣੇ ਬਲਬੂਤੇ ’ਤੇ ਲੜਨ ਜਾ ਰਹੀ ਹੈ। ਇਸ ਲਈ ਹੁਣ ਪੰਜਾਬ ’ਤੇ ਪੂਰਾ ਫੋਕਸ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਮੋਹਨ ਭਾਗਵਤ ਨੇ 2 ਦਿਨ ਵਿਦਿਆ ਧਾਮ ’ਚ ਵੱਖ-ਵੱਖ ਹੋਈਆਂ ਮੀਟਿੰਗਾਂ ’ਚ ਮੰਥਨ ਅਤੇ ਵਿਚਾਰ ਚਰਚਾ ਕੀਤੀ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਲਈ 'ਆਪ' ਨੇ ਖਿੱਚੀ ਤਿਆਰੀ, CM ਕੇਜਰੀਵਾਲ ਨਾਲ ਸਾਰੀਆਂ ਸੀਟਾਂ ’ਤੇ CM ਮਾਨ ਕਰਨਗੇ ਦੌਰੇ
ਮੋਹਨ ਭਾਗਵਤ ਸ਼ੁੱਕਰਵਾਰ ਸਵੇਰੇ 10.15 ਵਜੇ ਰਾਧਾ ਸੁਆਮੀ ਸਤਿਸੰਗ ਬਿਆਸ ਡੇਰਾ ਬਿਆਸ ਦੇ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਨ ਲਈ ਰਵਾਨਾ ਹੋਏ। ਸੂਤਰਾਂ ਮੁਤਾਬਕ ਉਨ੍ਹਾਂ ਨੇ ਕਰੀਬ 2 ਘੰਟੇ ਤੱਕ ਉੱਥੇ ਸਮਾਂ ਬਿਤਾਇਆ। ਇਸ ਦੌਰਾਨ ਉਨ੍ਹਾਂ ਨੇ ਬਾਬਾ ਜੀ ਨਾਲ ਅਧਿਆਤਮਿਕ ਵਿਸ਼ਿਆਂ ’ਤੇ ਚਰਚਾ ਕੀਤੀ। ਬਾਬਾ ਜੀ ਨੇ ਉਨ੍ਹਾਂ ਨੂੰ ਡੇਰੇ ਦੀ ਵਿਵਸਥਾ ਅਤੇ ਲੰਗਰ ਦੇ ਬਾਰੇ ਜਾਣਕਾਰੀ ਦਿੱਤੀ। ਦੁਪਹਿਰ ਕਰੀਬ 2 ਵਜੇ ਉਹ ਵਾਪਸ ਵਿਦਿਆ ਧਾਮ ਪਹੁੰਚੇ।
ਉਹ ਦੁਪਹਿਰ ਕਰੀਬ 3 ਵਜੇ ਡੇਵੀਏਟ ਕਾਲੇਜ ’ਚ ਰੱਖੀ ਗਈ ਸੂਬੇ ਦੇ ਪ੍ਰਚਾਰਕ ਦੀ ਮੀਟਿੰਗ ’ਚ ਸ਼ਾਮਲ ਹੋਏ। ਡੇਵੀਏਟ ’ਚ ਵੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਕਿਸੇ ਵੀ ਪ੍ਰਚਾਰਕ ਨੂੰ ਅੰਦਰ ਫੋਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਗੇਟ ’ਤੇ ਤਲਾਸ਼ੀ ਲੈਣ 'ਤੇ ਫੋਨ ਜਮਾ ਕਰਵਾਉਣ ਦੇ ਬਾਅਦ ਉਨ੍ਹਾਂ ਨੂੰ ਅੰਦਰ ਜਾਣ ਦਿੱਤੀ ਗਿਆ। ਇਸ ਦੇ ਬਾਅਦ ਕੁਝ ਦਿਨ ਵਿਸ਼ਰਾਮ ਕਰਨ ਦੇ ਬਾਅਦ ਉਹ ਸਿੱਧਾ ਸਿਟੀ ਰੇਲਵੇ ਸਟੇਸ਼ਨ ਲਈ ਰਵਾਨਾ ਹੋਏ।
ਇਹ ਵੀ ਪੜ੍ਹੋ : ਜਲੰਧਰ ਵਿਖੇ ਸਪਾ ਸੈਂਟਰ ਦੇ ਨਾਂ 'ਤੇ ਹੁਣ ਇਸ ਇਲਾਕੇ 'ਚ ਚੱਲ ਰਿਹੈ ਗੰਦਾ ਧੰਦਾ, ਇੰਝ ਹੁੰਦੀ ਹੈ ਕੁੜੀਆਂ ਨਾਲ ਡੀਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵਿਧਾਇਕ ਰਮਨ ਅਰੋੜਾ ਦੇ ਘਰ ਪਤੀ ਨਾਲ ਪੁੱਜੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ
NEXT STORY