ਹੁਸ਼ਿਆਰਪੁਰ (ਅਮਰੀਕ)— ਇਥੋਂ ਦੇ ਰੇਲਵੇ ਰੋਡ ਦੀ ਇਕ ਗਾਰਮੈਂਟ ਦੀ ਦੁਕਾਨ 'ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਲੜਕੀ ਨੇ ਦੁਕਾਨ ਮਾਲਕ 'ਤੇ ਛੇੜਛਾੜ ਕਰਨ ਦੇ ਦੋਸ਼ ਲਗਾ ਦਿੱਤੇ। ਮਿਲੀ ਜਾਣਕਾਰੀ ਮੁਤਾਬਕ ਗਾਰਮੈਂਟ ਦੀ ਦੁਕਾਨ ਦੇ ਮਾਲਕ ਯਸ਼ਬ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਤੇ ਸ਼ਾਲੂ ਨਾਂ ਦੀ ਇਕ ਲੜਕੀ ਆਈ ਸੀ ਅਤੇ ਉਨ੍ਹਾਂ ਤੋਂ ਜੀਨ ਦਿਖਾਉਣ ਦੀ ਗੱਲ ਕਰਦੇ ਹੋਏ ਯਸ਼ਬ ਤੋਂ 2 ਹਜ਼ਾਰ ਦੇ ਛੁੱਟੇ ਪੈਸੇ ਲਏ ਪਰ ਪਰਚੀਆਂ ਲੈਣ ਦੇ ਬਦਲੇ ਲੜਕੀ ਨੇ 2 ਹਜ਼ਾਰ ਦਾ ਨੋਟ ਨਹੀਂ ਦਿੱਤਾ। ਜਦੋਂ ਦੁਕਾਨਦਾਰ ਨੇ ਉਸ ਕੋਲੋਂ 2 ਹਜ਼ਾਰ ਦਾ ਨੋਟ ਮੰਗਿਆ ਤਾਂ ਉਸ ਲੜਕੀ ਨੇ ਉਲਟਾ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ 2 ਹਜ਼ਾਰ ਦਾ ਨੋਟ ਨਹੀਂ ਦਿੱਤਾ।

ਇਸ ਦੌਰਾਨ ਉਸ ਨੇ ਛੇੜਛਾੜ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਉਕਤ ਲੜਕੀ ਆਪਣੇ ਆਪ ਨੂੰ ਡੀ. ਐੱਸ. ਪੀ. ਦੀ ਬੇਟੀ ਕਹਿ ਕੇ ਰੋਅਬ ਪਾਉਣ ਲੱਗੀ। ਸ਼ਾਲੂ ਦਾ ਕਹਿਣਾ ਹੈ ਕਿ ਦੁਕਾਨਦਾਰ ਨੇ ਉਸ ਨਾਲ ਛੇੜਛਾੜ ਕੀਤੀ ਹੈ।

ਜਾਣਕਾਰੀ ਮੁਤਾਬਕ ਲੜਕੀ ਸ਼ਾਲੂ ਪਹਿਲਾਂ ਵੀ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਇਕ ਮੁਲਾਜ਼ਮ ਅਤੇ ਹਸਪਤਾਲ 'ਚ ਕੈਂਟੀਨ ਕਰਮਚਾਰੀ 'ਤੇ ਵੀ ਇਸੇ ਤਰ੍ਹਾਂ ਦੇ ਦੋਸ਼ ਲਗਾ ਚੁੱਕੀ ਹੈ ਅਤੇ ਇਸ ਦੇ ਵਿਰੁੱਧ ਲੁਧਿਆਣਾ ਅਤੇ ਹਿਮਾਚਲ 'ਚ ਵੀ ਦੁਕਾਨਦਾਰਾਂ ਦੇ ਨਾਲ ਇਸੇ ਤਰ੍ਹਾਂ ਦੀ ਹਰਕਤ ਕਰਮ ਦੇ ਦੋਸ਼ ਲੱਗ ਚੁੱਕੇ ਹਨ। ਏ. ਐੱਸ. ਆਈ. ਇੰਦਰਜੀਤ ਨੇ ਕਿਹਾ ਕਿ ਮੌਕੇ 'ਤੇ ਪਹੁੰਚੀ ਪੁਲਸ ਸਾਰੀ ਗੱਲ ਨੂੰ ਗੰਭੀਰਤਾ ਨਾਲ ਲੈ ਕੇ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਪਰਚਾ ਦਰਜ ਕਰਨ ਦੀ ਗੱਲ ਕਹੀ ਗਈ ਹੈ।

1984 ਦੇ ਦੰਗਿਆਂ 'ਚ ਰਾਜੀਵ ਗਾਂਧੀ ਦਾ ਕੋਈ ਹੱਥ ਨਹੀਂ ਸੀ : ਕੈਪਟਨ
NEXT STORY