ਲੁਧਿਆਣਾ (ਵਿਜੇ) : ਲੁਧਿਆਣਾ 'ਚ ਇਕ ਕਾਰੋਬਾਰੀ ਦੀ ਇਨੋਵਾ ਕਾਰ 'ਚੋਂ 8 ਲੱਖ ਰੁਪਏ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਪੁਲਸ ਦੇ ਹੱਥ ਇਕ ਸੀ. ਸੀ. ਟੀ. ਵੀ. ਫੁਟੇਜ ਵੀ ਲੱਗੀ ਹੈ। ਵੀਡੀਓ 'ਚ ਇਕ ਸ਼ੱਕੀ ਵਿਅਕਤੀ ਕਾਰ ਦੇ ਆਸ-ਪਾਸ ਚੱਕਰ ਲਾਉਂਦਾ ਦਿਖਾਈ ਦਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸੇ ਦੋਸ਼ੀ ਨੇ ਘਟਨਾ ਨੂੰ ਅੰਜਾਮ ਦਿੱਤਾ ਅਤੇ ਫ਼ਰਾਰ ਹੋ ਗਿਆ। ਇਹ ਘਟਨਾ ਨਜ਼ਦੀਕ ਲਾਡੋਵਾਲ ਚੌਂਕ ਦੀ ਹੈ।
ਇਹ ਵੀ ਪੜ੍ਹੋ : ਪਹਿਲਾਂ ਕੁੜੀ ਪਿੱਛੇ ਅੰਨ੍ਹੇਵਾਹ ਲੁਟਾਇਆ ਪੈਸਾ, ਤੰਗੀ ਆਈ ਤਾਂ ਦੋਸਤਾਂ ਨਾਲ ਮਿਲ ਕਰ ਲਈ ਖ਼ਤਰਨਾਕ ਪਲਾਨਿੰਗ
ਥਾਣਾ ਲਾਡੋਵਾਲ ਦੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ੀ ਦੀਆਂ ਵੱਖ-ਵੱਖ ਲੋਕੇਸ਼ਨਾਂ ਪੁਲਸ ਕੋਲ ਪਹੁੰਚ ਰਹੀਆਂ ਹਨ। ਇਸ ਵਾਰਦਾਤ ਤੋਂ ਬਾਅਦ ਹੁਣ ਲੁਧਿਆਣਾ ਦੇ ਹਾਈਵੇਅ ਦੀ ਸੁਰੱਖਿਆ 'ਤੇ ਵੀ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ। ਹਾਈਵੇਅ 'ਤੇ ਇਸ ਤਰ੍ਹਾਂ ਚੋਰੀ ਦੀਆਂ ਵਾਰਦਾਤਾਂ ਹੋਣਾ ਇਲਾਕਾ ਪੁਲਸ ਦੀ ਸੁਸਤੀ ਨੂੰ ਦਰਸਾਉਂਦਾ ਹੈ। ਕਾਰੋਬਾਰੀ ਕਰਨ ਗਾਬਾ ਵਾਸੀ ਭਾਈ ਰਣਧੀਰ ਸਿੰਘ ਨਗਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਹ ਬਹਾਦਰ ਕੇ ਰੋਡ ਤੋਂ ਆਪਣੀ ਇਨੋਵਾ ਕਾਰ 'ਤੇ ਘਰ ਜਾ ਰਿਹਾ ਸੀ।
ਇਹ ਵੀ ਪੜ੍ਹੋ : ਪੈਰੀਂ ਹੱਥ ਲਾਉਣ ਬਹਾਨੇ ਮੁੰਡਾ ਕਰ ਗਿਆ ਕਾਰਾ, ਬਜ਼ੁਰਗ ਬੇਬੇ ਨੂੰ ਪਤਾ ਹੀ ਨਾ ਲੱਗਾ
ਜਦੋਂ ਉਹ ਲਾਡੋਵਾਲ ਚੌਂਕ ਨੇੜੇ ਪਹੁੰਚਿਆ ਤਾਂ ਉਸ ਨੂੰ ਲੱਗਾ ਕਿ ਉਸ ਦੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਹੈ। ਉਸ ਨੇ ਗੱਡੀ ਖੜ੍ਹੀ ਕਰਕੇ ਪੈਂਚਰ ਚੈੱਕ ਕੀਤਾ, ਜਿਸ ਤੋਂ ਬਾਅਦ ਉਹ ਗੱਡੀ 'ਚ ਆ ਕੇ ਬੈਠ ਗਿਆ। ਉਸ ਨੇ ਦੇਖਿਆ ਕਿ ਉਸ ਦੀ ਗੱਡੀ 'ਚੋਂ ਕਰੀਬ 8 ਲੱਖ ਰੁਪਏ ਚੋਰੀ ਹੋ ਗਏ ਹਨ। ਕਰਨ ਦੇ ਮੁਤਾਬਕ ਕੋਈ ਅਣਪਛਾਤਾ ਵਿਅਕਤੀ ਉਸ ਦੀ ਗੱਡੀ 'ਚੋਂ ਪੈਸੇ ਚੋਰੀ ਕਰਕੇ ਲੈ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ ਭੇਜਿਆ ਨੋਟਿਸ
NEXT STORY