ਹੁਸ਼ਿਆਰਪੁਰ— ਸ਼ਹਿਰ 'ਚ ਮਾਨਸੂਨ ਦੀ ਪਹਿਲੀ ਬਾਰਿਸ਼ ਹੋਣ ਕਾਰਨ ਜਗ੍ਹਾ-ਜਗ੍ਹਾ ਪਾਣੀ ਇਕੱਠਾ ਹੋ ਗਿਆ। ਵੀਰਵਾਰ ਸਵੇਰੇ ਤੋਂ ਪੈ ਰਹੇ ਮੀਂਹ ਕਾਰਨ ਨਗਰ 'ਚ ਸਧਾਰਨ ਜੀਵਨ ਲਗਭਗ ਠੱਪ ਹੋ ਗਿਆ। ਮਹਾਰਾਣਾ ਪ੍ਰਤਾਪ ਚੌਕ (ਪ੍ਰਭਾਤ ਚੌਕ), ਜੱਸਾ ਸਿੰਘ ਆਹਲੁਵਾਲੀਆ ਚੌਕ, ਮਾਡਲ ਟਾਊਨ ਚੌਕ, ਸ਼ਿਮਲਾ ਪਹਾੜੀ ਚੌਕ, ਸੈਸ਼ਨ ਚੌਕ, ਬਾਲ ਕ੍ਰਿਸ਼ਣ ਚੌਕ, ਰੇਲਵੇ ਰੋਡ, ਕੋਤਵਾਲੀ ਬਾਜ਼ਾਰ, ਚੰਡੀਗੜ੍ਹ ਰੋਡ, ਫਗਵਾੜਾ ਰੋਡ, ਡੀ. ਸੀ. ਰੋਡ, ਬਸੰਤ ਵਿਹਾਰ, ਨਿਊ ਟੈਗੋਰ ਨਗਰ, ਮਾਡਲ ਟਾਊਨ, ਨਵੀਂ ਆਬਾਦੀ ਤੇ ਜਲੰਧਰ ਰੋਡ ਸਮੇਤ ਹੋਰ ਵੀ ਕਈ ਇਲਾਕਿਆਂ 'ਚ ਭਾਰੀ ਮਾਤਰਾ 'ਚ ਪਾਣੀ ਇੱਕਠਾ ਰਿਹਾ।
ਬਜ਼ਾਰਾਂ 'ਚ ਨਜ਼ਰ ਆ ਰਹੇ ਸਨ ਨਦੀਆਂ ਦੇ ਨਜ਼ਾਰੇ

ਜਲੰਧਰ ਰੋਡ, ਬੱਸ ਸਟੈਂਡ ਰੋਡ, ਕਾਲਜ ਰੋਡ 'ਤੇ ਤੇਜ਼ੀ ਨਾਲ ਵਹਿ ਰਹੇ ਪਾਣੀ ਦੇ ਚੱਲਦੇ ਇਹ ਬਾਜ਼ਾਰ ਨਦੀਆਂ ਵਾਂਗ ਦਿੱਖ ਪੇਸ਼ ਕਰ ਰਹੇ ਸਨ। ਕਈ ਇਲਾਕਿਆਂ ਦੇ ਘਰਾਂ ਅਤੇ ਦੁਕਾਨਾਂ 'ਚ ਪਾਣੀ ਦਾਖਲ ਹੋ ਗਿਆ, ਜਿਸ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ। ਪ੍ਰਮੁੱਖ ਸਮਾਜ ਸੇਵੀ ਅਤੇ ਕਈ ਐੱਨ. ਜੀ. ਓ. ਸੰਸਥਾਵਾਂ ਨਾਲ ਜੁੜੇ ਯੋਗੇਸ਼ ਚੰਦਰ, ਬੰਸੀ ਲਾਲ ਭਾਟੀਆ, ਸੁਧੀਰ ਸ਼ਰਮਾ, ਚੇਤਨ ਸ਼ਰਮਾ, ਸਮੇਤ ਹੋਰ ਲੋਕਾਂ ਨੇ ਦੱਸਿਆ ਕਿ ਨਗਰ ਨਿਗਮ 'ਚ ਵਾਰ-ਵਾਰ ਇਸ ਗੱਲ ਦੀ ਗੁਹਾਰ ਲਗਾਈ ਜਾਂਦੀ ਹੈ ਕਿ ਬਾਲ ਕ੍ਰਿਸ਼ਨ ਰੋਡ 'ਤੇ ਜਲ ਨਿਕਾਸ ਦੀ ਸੁਚਾਰੂ ਵਿਵਸਥਾ ਕੀਤੀ ਜਾਵੇ ਪਰ ਨਗਰ ਨਿਗਮ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਕੁੱਝ ਹੋਰ ਮੁਹੱਲਿਆਂ ਅਤੇ ਬਾਜ਼ਾਰਾਂ 'ਚ ਵੀ ਦੁਕਾਨਾਂ-ਘਰਾਂ 'ਚ ਪਾਣੀ ਦਾਖਲ ਹੋਇਆ।
ਨਗਰ ਨਿਗਮ ਦੀਆਂ 5 ਟੀਮਾਂ ਗਠਿਤ ਕੀਤੀਆਂ ਗਈਆਂ : ਉਦਯੋਗ ਮੰਤਰੀ ਅਰੋੜਾ

ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਨੇ 'ਜਗ ਬਾਣੀ' ਨੂੰ ਦੱਸਿਆ ਕਿ ਸ਼ਹਿਰ 'ਚ ਮਾਨਸੂਨ ਦੇ ਪਹਿਲੇ ਮੀਂਹ ਦੇ ਚੱਲਦੇ ਨਗਰ ਦੇ ਵੱਖ-ਵੱਖ ਹਿੱਸਿਆ 'ਚ ਪਾਣੀ ਭਰਨ ਦੀ ਸਥਿਤੀ ਨਾਲ ਨਜਿੱਠਣ ਲਈ ਉਨ੍ਹਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਸਹਾਇਕ ਕਮਿਸ਼ਨਰ ਨਾਲ ਚਰਚਾ ਕੀਤੀ ਹੈ। ਜਿਸ ਦੌਰਾਨ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਪਾਣੀ ਦੇ ਨਿਕਾਸ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ। ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਵਲੋਂ 5 ਟੀਮਾਂ ਨਗਰ ਨਿਗਮ ਦੇ ਅਧੀਨ ਵੱਖ-ਵੱਖ ਖੇਤਰਾਂ 'ਚ ਜਾ ਕੇ ਸਥਿਤੀ 'ਤੇ ਨਜ਼ਰ ਰੱਖ ਰਹੀਆਂ ਹਨ। ਹਰ ਟੀਮ 'ਚ 15 ਤੋਂ 20 ਕਰਮਚਾਰੀ ਸ਼ਾਮਲ ਕੀਤੇ ਗਏ ਹਨ।
ਨਸ਼ੀਲੀਆਂ ਗੋਲੀਆਂ ਤੇ ਭਾਰਤੀ ਕਰੰਸੀ ਸਮੇਤ ਇਕ ਵਿਅਕਤੀ ਕਾਬੂ
NEXT STORY