ਫਿਰੋਜ਼ਪੁਰ (ਮਲਹੋਤਰਾ) : ਕਰੀਬ ਡੇਢ ਮਹੀਨੇ ਤੋਂ ਪ੍ਰਚੰਡ ਰੂਪ ਦਿਖਾ ਰਹੀ ਗਰਮੀ ਤੋਂ ਸ਼ਨੀਵਾਰ ਤੜਕੇ ਇਲਾਕਾ ਵਾਸੀਆਂ ਨੂੰ ਮਾਨਸੂਨ ਦੀ ਪਹਿਲੀ ਬਾਰਸ਼ ਨੇ ਚੰਗੀ ਰਾਹਤ ਦੁਆਈ ਅਤੇ ਤਾਪਮਾਨ ’ਚ ਕਰੀਬ 10 ਡਿਗਰੀ ਸੈਲਸਿਅਸ ਦੀ ਗਿਰਾਵਟ ਦਰਜ ਕੀਤੀ ਗਈ। ਉੱਤਰ-ਭਾਰਤ ਸਮੇਤ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਪਿਛਲੇ ਇਕ ਹਫ਼ਤੇ ਤੋਂ ਮਾਨਸੂਨ ਸਰਗਰਮ ਹੋਣ ਕਾਰਨ ਫਿਰੋਜ਼ਪੁਰ ਅਤੇ ਆਸ-ਪਾਸ ਦੇ ਇਲਾਕਿਆਂ ’ਚ ਭੜਾਸ ਬਣੀ ਹੋਈ ਸੀ।
ਬਿਨਾਂ ਬਾਰਸ਼ ਵਾਲੇ ਬੱਦਲ ਰੋਜ਼ਾਨਾ ਦਿਖਾਈ ਦਿੰਦੇ ਸਨ ਪਰ ਸ਼ਨੀਵਾਰ ਤੜਕਸਾਰ ਤੋਂ ਹੀ ਫਿਰੋਜ਼ਪੁਰ ਦੀ ਸੁਣੀ ਗਈ ਅਤੇ ਚੰਗੀ ਬਾਰਸ਼ ਹੋਈ। ਪਿਛਲੇ ਇਕ ਹਫਤੇ ਤੋਂ 37 ਡਿਗਰੀ ਸੈਲਸੀਅਸ ਚੱਲ ਰਹੇ ਤਾਪਮਾਨ ਨੂੰ ਇਸ ਬਾਰਸ਼ ਨੇ 27 ਡਿਗਰੀ 'ਤੇ ਲਿਆ ਡੇਗਿਆ। ਓਧਰ ਕਿਸਾਨਾਂ ’ਚ ਵੀ ਇਸ ਬਾਰਸ਼ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਹੈ। ਇਸ ਸਮੇਂ ਖੇਤਾਂ ’ਚ ਝੋਨੇ ਦੀ ਪਨੀਰੀ ਲਗਭਗ ਲੱਗ ਚੁੱਕੀ ਹੈ ਅਤੇ ਖੇਤਾਂ ਨੂੰ ਪਾਣੀ ਦੀ ਵਾਧੂ ਲੋੜ ਹੈ। ਪ੍ਰਚੰਡ ਗਰਮੀ ਅਤੇ ਲੰਬੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਕਿਸਾਨ ਵਰਗ ਨੂੰ ਇਸ ਬਰਸਾਤ ਨੇ ਡਬਲ ਰਾਹਤ ਪ੍ਰਦਾਨ ਕੀਤੀ ਹੈ।
ਲੋਕਾਂ ਨੂੰ ਡਰਾ-ਧਮਕਾ ਕੇ 50 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ 3 ਨਸ਼ਾ ਸਮੱਗਲਰ ਗ੍ਰਿਫ਼ਤਾਰ
NEXT STORY