ਚੰਡੀਗੜ੍ਹ: ਪੰਜਾਬ 'ਚ ਮਾਨਸੂਨ ਇੱਕ ਵਾਰ ਫਿਰ ਕਰਵਟ ਲੈਣ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਤੋਂ ਬਾਅਦ ਮੌਸਮ ਵਿਭਾਗ ਨੇ ਆਉਣ ਵਾਲੇ 5 ਦਿਨਾਂ ਲਈ ਜ਼ਿਲ੍ਹਾ ਵਾਰ ਭਵਿੱਖਬਾਣੀ ਜਾਰੀ ਕੀਤੀ ਹੈ। ਵਿਭਾਗ ਅਨੁਸਾਰ 31 ਅਗਸਤ ਤੱਕ ਤਾਂ ਮੌਸਮ ਖੁਸ਼ਕ ਰਹੇਗਾ, ਪਰ 1 ਅਤੇ 2 ਸਤੰਬਰ ਨੂੰ ਸੂਬੇ ਭਰ 'ਚ ਮੀਂਹ ਦਾ ਦਾਇਰਾ ਤੇਜ਼ੀ ਨਾਲ ਵਧੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਆੜ੍ਹਤੀ ਵੈੱਲਫੇਅਰ ਐਸੋਸੀਏਸ਼ਨ ਦਾ ਫ਼ੈਸਲਾ, ਨਵੇਂ ਫਰਮਾਨ ਕੀਤੇ ਜਾਰੀ
ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਮੌਸਮ ਖੁਸ਼ਕ ਰਹੇਗਾ। ਸਿਰਫ਼ ਉੱਤਰੀ ਅਤੇ ਪੂਰਬੀ ਪੰਜਾਬ ਦੇ ਜ਼ਿਲ੍ਹੇ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸ.ਏ.ਐਸ. ਨਗਰ (ਮੋਹਾਲੀ) 'ਚ ਕਿਤੇ-ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ 31 ਅਗਲਤ ਨੂੰ ਮੀਂਹ ਦਾ ਦਾਇਰਾ ਵਧੇਗਾ। ਜਿਥੇ ਕਿ ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ ਸਮੇਤ ਕਿਤੇ-ਕਿਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ, ਜਦਕਿ ਮਾਲਵੇ ਦੇ ਫ਼ਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ 'ਚ ਅਜੇ ਵੀ ਮੌਸਮ ਖੁਸ਼ਕ ਰਹੇਗਾ।
ਇਹ ਵੀ ਪੜ੍ਹੋ- ਪੰਜਾਬ ਪੁਲਸ ਤੇ ਮੁਲਜ਼ਮ ਵਿਚਾਲੇ ਹੋਇਆ ਵੱਡਾ ਮੁਕਾਬਲਾ ! ਚੱਲੀਆਂ ਤਾਬੜਤੋੜ ਗੋਲੀਆਂ
ਮੌਸਮ ਵਿਭਾਗ ਮੁਤਾਬਕ 1 ਤੇ 2 ਸਤੰਬਰ ਨੂੰ ਪੰਜਾਬ ਦੇ ਵੱਡੇ ਪੱਧਰ 'ਚ ਮਾਨਸੂਨ ਫਿਰ ਸਰਗਰਮ ਹੋਵੇਗਾ। 1 ਸਤੰਬਰ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਪਟਿਆਲਾ ਸਮੇਤ ਜ਼ਿਆਦਾਤਰ ਜ਼ਿਲ੍ਹਿਆਂ 'ਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਵੇਗੀ।
ਇਹ ਵੀ ਪੜ੍ਹੋ- ਨੇਪਾਲ ’ਚ ਹੜ੍ਹਾਂ ਦੌਰਾਨ ਤਰਨਤਾਰਨ ਦੇ ਪਿੰਡ ਰੱਤੋਕੇ ਦਾ ਨੌਜਵਾਨ ਦੋ ਰਿਸ਼ਤੇਦਾਰਾਂ ਸਮੇਤ ਲਾਪਤਾ
ਉੱਥੇ ਹੀ 2 ਸਤੰਬਰ ਨੂੰ ਤਾਂ ਲਗਭਗ ਪੂਰੇ ਪੰਜਾਬ 'ਚ ਹੀ ਮੀਂਹ ਦੀ ਸੰਭਾਵਨਾ ਹੈ। ਇਸ ਦਿਨ ਬਠਿੰਡਾ, ਮਾਨਸਾ, ਮੁਕਤਸਰ, ਫ਼ਰੀਦਕੋਟ, ਫ਼ਿਰੋਜ਼ਪੁਰ 'ਚ ਵੀ ਕਿਤੇ-ਕਿਤੇ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਨੇ ਕਿਸਾਨਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 1 ਅਤੇ 2 ਸਤੰਬਰ ਨੂੰ ਬਾਰਿਸ਼ ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਕੰਮਾਂ ਦੀ ਯੋਜਨਾ ਬਣਾਉਣ।
ਇਹ ਵੀ ਪੜ੍ਹੋ-ਪੰਜਾਬ: ਮਾਮੇ ਦੇ ਟਰੈਕਟਰ ਹੇਠ ਆਉਣ ਕਾਰਨ ਭਾਣਜੇ ਦੀ ਦਰਦਨਾਕ ਮੌਤ, ਨਾਨਕੇ ਆਇਆ ਸੀ ਜਵਾਕ (video)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
PU ਵਿਦਿਆਰਥੀ ਨੂੰ ਹੋਸਟਲ ਦੇ ਕਮਰੇ 'ਚ ਇਸ ਹਾਲ ਵੇਖ ਉੱਡੇ ਸਭ ਦੇ ਹੋਸ਼
NEXT STORY