ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ-ਬਹਿਰਾਮਪੁਰ ਰੋਡ ’ਤੇ ਸਥਿਤ ਕੇਸ਼ੋਪੁਰ ਛੰਭ ’ਚ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੀ ਕਿਵੇਂ ਦੇਖਭਾਲ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀ ਗਿਣਤੀ ਵਧਾਉਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਸਬੰਧੀ ਇਕ ਉੱਚ ਪੱਧਰੀ ਟੀਮ 19ਜਨਵਰੀ ਵਿਚ ਕੇਸ਼ੋਪੁਰ ਛੰਭ ਦਾ ਦੌਰਾ ਕਰੇਗੀ । ਇਸ ਟੀਮ ਵਿਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਅਧਿਕਾਰੀ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ- ਪੰਜਾਬ 'ਚ ਸਾਲ 2025 ਦੀਆਂ ਛੁੱਟੀਆਂ ਦੀ ਦੇਖ ਲਓ ਲਿਸਟ, ਕਈ ਸਰਕਾਰੀ ਛੁੱਟੀਆਂ ਨੂੰ ਖਾ ਜਾਵੇਗਾ ਐਤਵਾਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਸ਼ੋਪੁਰ ਛੰਭ ਦੇ ਅਧਿਕਾਰੀ ਸਚਿਵ ਕੁਮਾਰ ਨੇ ਦੱਸਿਆ ਕਿ ਅੱਜ ਹੋਈ ਬਰਸਾਤ ਕਾਰਨ ਛੰਬ ਵਿਖੇ ਪ੍ਰਵਾਸੀ ਪੰਛੀਆਂ ਨੇ ਬਹੁਤ ਹੀ ਅਨੋਖੇ ਢੰਗ ਨਾਲ ਸ਼ਰਾਰਤਾਂ ਕੀਤੀਆਂ, ਕਿਉਂਕਿ ਬਰਸਾਤ ਦੇ ਮੌਸਮ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਇਨ੍ਹਾਂ ਪ੍ਰਵਾਸੀ ਪੰਛੀਆਂ ਨੂੰ ਇਕ ਵੱਖਰੀ ਤਰ੍ਹਾਂ ਦਾ ਆਨੰਦ ਮਿਲਦਾ ਹੈ। ਬੇਸ਼ੱਕ ਇਸ ਸਮੇਂ ਵਿਦੇਸ਼ਾਂ ਤੋਂ ਆਉਣ ਵਾਲੇ ਪੰਛੀਆਂ ਦੀ ਗਿਣਤੀ 13000 ਤੋਂ ਉਪਰ ਪਹੁੰਚ ਗਈ ਹੈ ਪਰ ਅੱਜ ਮੀਂਹ ਪੈਣ ਤੋਂ ਬਾਅਦ ਪ੍ਰਵਾਸੀ ਪੰਛੀਆਂ ਦੀ ਆਮਦ ਵਿਚ ਤੇਜ਼ੀ ਨਾਲ ਵਾਧਾ ਹੋਣ ਦੀ ਸੰਭਾਵਨਾ ਹੈ। ਸੰਭਾਵਨਾ ਹੈ ਕਿ 15 ਜਨਵਰੀ 2025 ਤੱਕ ਇਹ ਸੰਖਿਆ 20 ਹਜ਼ਾਰ ਤੋਂ ਉਪਰ ਜਾ ਸਕਦੀ ਹੈ।
ਇਸ ਕੇਸ਼ੋਪੁਰ ਛੰਭ ਵਿੱਚ ਹੁਣ ਤੱਕ ਪੰਛੀਆਂ ਦੀਆਂ ਕਿਹੜੀਆਂ ਕਿਸਮਾਂ ਪਹੁੰਚੀਆਂ ਹਨ
ਇਸ ਸਮੇਂ ਤੱਕ, ਰੂਸ, ਸਾਇਬੇਰੀਆ, ਮੱਧ ਯੂਰਪ, ਅਫਗਾਨਿਸਤਾਨ ਅਤੇ ਲੱਦਾਖ ਤੋਂ ਕੇਸ਼ੋਪੁਰ ਛੰਬ ਪਹੁੰਚਣ ਵਾਲੇ ਪ੍ਰਵਾਸੀ ਪੰਛੀਆਂ ਵਿੱਚ ਮੁੱਖ ਤੌਰ ’ਤੇ ਗੁੱਲ, ਰੱਡੀ ਸ਼ੈਲਡਕ, ਸਟੀਲਟ, ਸ਼ਵੇਲਰ, ਪਿਨਟੇਲ, ਗਲੋਸੀ ਆਈਬਿਸ, ਕ੍ਰੇਨ ਅਤੇ ਕੁਝ ਹੋਰ ਪ੍ਰਜਾਤੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਡਾਕਾ, ਦੇਰ ਰਾਤ 8 ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਲੁੱਟ ਲਿਆ ਸਾਰਾ ਘਰ
ਕੀ ਹੈ ਇਸ ਕੇਸ਼ੋਪੁਰ ਛੰਭ ਦਾ ਇਤਿਹਾਸ
ਕੇਸ਼ੋਪੁਰ ਛੰਬ ਇਲਾਕੇ ਦੀਆਂ ਅੱਠ ਪੰਚਾਇਤਾਂ ਦੀ ਕਰੀਬ 850 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ। ਕਈ ਵਾਰ ਰਾਵੀ ਦਰਿਆ ਵਿਚ ਹੜ੍ਹ ਆਉਣ ਕਾਰਨ ਇਸ ਦਾ ਪਾਣੀ ਇਸ ਖੇਤਰ ਵਿੱਚ ਆ ਜਾਂਦਾ ਸੀ ਅਤੇ ਮੁੜ ਦਰਿਆ ਵਿੱਚ ਨਾ ਜਾਣ ਕਾਰਨ ਜ਼ਮੀਨ ਨੂੰ ਤਬਾਹ ਕਰ ਦਿੰਦਾ ਸੀ। ਇਹ ਕੇਸ਼ੋਪੁਰ ਛੰਭ ਮਹਾਰਾਜਾ ਰਣਜੀਤ ਸਿੰਘ ਦਾ ਸ਼ਿਕਾਰ ਸਥਾਨ ਵੀ ਹੋਇਆ ਕਰਦਾ ਸੀ। ਇੱਕ ਸਮਾਂ ਸੀ ਜਦੋਂ ਹਰ ਸਾਲ ਨਵੰਬਰ ਅਤੇ ਦਸੰਬਰ ਵਿੱਚ ਇੱਕ ਲੱਖ ਤੋਂ ਵੱਧ ਪ੍ਰਵਾਸੀ ਪੰਛੀ ਇੱਥੇ ਆਉਂਦੇ ਸਨ ਅਤੇ ਮਾਰਚ ਦੇ ਅੰਤ ਵਿੱਚ ਆਪਣੇ-ਆਪਣੇ ਦੇਸ਼ ਵਾਪਸ ਚਲੇ ਜਾਂਦੇ ਸਨ। ਪਰ ਕੁਝ ਲੋਕਾਂ ਦੀ ਪੰਛੀਆਂ ਪ੍ਰਤੀ ਜ਼ਾਲਮ ਨੀਤੀ ਕਾਰਨ ਪੰਛੀਆਂ ਦੀ ਆਮਦ ਕਾਫੀ ਘੱਟ ਗਈ ਸੀ। ਪਰ ਹੁਣ ਇਸ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਜਾਇਜ਼ ਹਥਿਆਰਾਂ ਸਣੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
NEXT STORY