ਭਾਦਸੋਂ/ਨਾਭਾ (ਅਵਤਾਰ/ਖੁਰਾਣਾ)- ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਛੰਨਾ ਨੱਥੂਵਾਲੀਆ ਵਿਖੇ ਸਮਾਜ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ 15 ਸਾਲਾ ਨਾਬਾਲਗ ਲੜਕੀ ਨੂੰ ਉਸ ਦੀ ਮਾਂ ਅਤੇ ਨਾਨੀ ਨੇ 3 ਲੱਖ ਰੁਪਏ ’ਚ ਵੇਚ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਕਲਯੁਗੀ ਮਾਂ ਵੱਲੋਂ ਆਪਣੀ ਲੜਕੀ ਦਾ ਸੌਦਾ ਖੰਨਾ ਦੇ ਕਿਸੇ ਪਿੰਡ ਵਿਖੇ ਤੈਅ ਕੀਤਾ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ । ਇਸ ਵੀਡੀਓ ’ਚ ਕਥਿਤ ਮਾਂ 500-500 ਦੇ ਨੋਟ ਦਲਾਲਾਂ ਤੋਂ ਲੈ ਕੇ ਗਿਣ ਰਹੀ ਹੈ। ਜਦੋਂ ਇਸ ਘਟਨਾ ਦਾ ਪਤਾ ਲੜਕੀ ਦੀ ਦਾਦੀ ਨੂੰ ਲੱਗਾ ਤਾਂ ਉਸ ਨੇ ਥਾਣਾ ਭਾਦਸੋਂ ਅਤੇ ਨਾਭਾ ਦੀ ਡੀ. ਐੱਸ. ਪੀ. ਮਨਦੀਪ ਕੌਰ ਨੂੰ ਇਸ ਬਾਰੇ ਜਾਣੂ ਕਰਵਾਇਆ। ਪੜਤਾਲ ਕਰਨ ’ਤੇ ਪਤਾ ਲੱਗਾ ਕਿ ਲੜਕੀ ਨੂੰ ਰਾਜਸਥਾਨ ’ਚ ਵੇਚ ਕੇ ਉਸ ਦਾ ਵਿਆਹ ਵੀ ਕਰ ਦਿੱਤਾ ਗਿਆ। ਪੁਲਸ ਨੇ ਰਾਜਸਥਾਨ ਪਹੁੰਚ ਕੇ ਲੜਕੀ ਨੂੰ ਕਬਜ਼ੇ ’ਚ ਲੈ ਲਿਆ ਹੈ, ਜੋ ਹੁਣ ਆਪਣੇ ਮਾਮਿਆਂ ਕੋਲ ਰਹਿ ਰਹੀ ਹੈ।
ਇਸ ਸਬੰਧੀ ਪੁਲਸ ਨੇ ਨਾਬਾਲਗ ਲੜਕੀ ਦੀ ਮਾਂ ਕਿਰਨਜੀਤ ਕੌਰ ਅਤੇ ਨਾਨੀ ਗੁਰਮੀਤ ਕੌਰ ਨੂੰ ਗ੍ਰਿਫਤਾਰ ਕਰ ਕੇ ਜੇਲ ਦੀਆਂ ਸੀਖਾਂ ਪਿੱਛੇ ਪਹੁੰਚਾ ਦਿੱਤਾ ਹੈ। ਪੁਲਸ ਵੱਲੋਂ ਹੁਣ ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਇਸ ਗਿਰੋਹ ’ਚ ਹੋਰ ਕਿਹੜੇ-ਕਿਹੜੇ ਵਿਅਕਤੀ ਸ਼ਾਮਲ ਹਨ। ਡੀ. ਐੱਸ. ਪੀ. ਮਨਦੀਪ ਕੌਰ ਚੀਮਾ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਅਸੀਂ 4 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ, ਜਿਨ੍ਹਾਂ ’ਚ ਲੜਕੀ ਦੀ ਮਾਂ ਕਿਰਨਜੀਤ ਕੌਰ , ਨਾਨੀ ਗੁਰਮੀਤ ਕੌਰ ਅਤੇ 2 ਹੋਰ ਵਿਅਕਤੀ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੱਲ੍ਹ ਤੋਂ ਲੋਕਾਂ ਨੂੰ ਮਿਲੇਗੀ ਰਾਹਤ! 17 ਜੂਨ ਤੱਕ ਇਨ੍ਹਾਂ ਇਲਾਕਿਆਂ 'ਚ ਪਵੇਗਾ ਮੀਂਹ
NEXT STORY