ਜਲੰਧਰ(ਸ਼ੋਰੀ)— ਥਾਣਾ ਭਾਰਗਵ ਕੈਂਪ ਨੇੜੇ ਹੀ ਰਹਿਣ ਵਾਲੀ ਇਕ ਔਰਤ ਨੇ ਐਤਵਾਰ ਨੂੰ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦੇ ਹੋਏ ਡੇਢ ਸਾਲ ਦੇ ਬੱਚੇ ਨੂੰ ਖੇਡਣ ਤੋਂ ਰੋਕਦੇ ਹੋਏ ਜ਼ਮੀਨ 'ਤੇ ਸੁੱਟ ਦਿੱਤਾ। ਹਾਲਾਂਕਿ ਬੱਚੇ ਦੇ ਸਿਰ 'ਤੇ ਸੱਟ ਲੱਗੀ ਹੈ ਅਤੇ ਉਹ ਵਾਲ-ਵਾਲ ਬਚ ਗਿਆ। ਜ਼ਖਮੀ ਹਾਲਤ 'ਚ ਆਰਯ ਪੁੱਤਰ ਭਰਤ ਭੂਸ਼ਣ ਨਿਵਾਸੀ ਭਾਰਗਵ ਕੈਂਪ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਬੱਚੇ ਦੀ ਮਾਂ ਰਜਨੀ ਨੇ ਦੱਸਿਆ ਕਿ ਗੁਆਢ 'ਚ ਰਹਿਣ ਵਾਲੀ ਔਰਤ ਆਰਯ ਨੂੰ ਉਸ ਦੇ ਘਰ ਦੇ ਬਾਹਰ ਖੇਡਣ ਤੋਂ ਰੋਕਦੀ ਹੈ ਕਿਉਂਕਿ ਖੇਡਦੇ ਸਮੇਂ ਕੁਝ ਦਿਨ ਪਹਿਲਾਂ ਉਕਤ ਔਰਤ ਦੀ ਬੱਚੀ ਦਾ ਆਰਯ ਨਾਲ ਝਗੜਾ ਹੋ ਗਿਆ ਸੀ। ਜਿਸ ਦੇ ਬਾਅਦ ਉਸ ਨੇ ਉਕਤ ਔਰਤ ਖਿਲਾਫ ਸ਼ਿਕਾਇਤ ਵੀ ਦਿੱਤੀ। ਜਿਸ ਨੂੰ ਲੈ ਕੇ ਉਕਤ ਔਰਤ ਇਸੇ ਗੱਲ ਨੂੰ ਲੈ ਕੇ ਉਸ ਦੇ ਬੇਟੇ ਨਾਲ ਰੰਜਿਸ਼ ਰੱਖਦੀ ਹੈ। ਜਿਸ ਕਾਰਨ ਉਸ ਨੇ ਆਰਯ ਨੂੰ ਖੇਡਣ ਤੋਂ ਰੋਕਿਆ ਅਤੇ ਉਸ ਨੂੰ ਚੁੱਕ ਕੇ ਜ਼ਮੀਨ 'ਤੇ ਸੁੱਟ ਦਿੱਤਾ। ਉਨ੍ਹਾਂ ਨੇ ਬੱਚੇ ਦੀ ਐੱਮ. ਐੱਲ. ਆਰ. ਕਟਵਾਉਣ ਦੇ ਬਾਅਦ ਇਸ ਬਾਰੇ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।
ਗੁੱਜਰ ਭਾਈਚਾਰੇ 'ਚ ਝਗੜਾ, 4 ਜ਼ਖ਼ਮੀ (ਤਸਵੀਰਾਂ)
NEXT STORY