ਮੁੰਬਈ (ਬਿਊਰੋ) - ਅਮਿਤਾਭ ਬੱਚਨ ਇਨ੍ਹੀਂ ਦਿਨੀਂ ‘ਕੌਨ ਬਣੇਗਾ ਕਰੋੜਪਤੀ 16’ ਦੀ ਮੇਜ਼ਬਾਨੀ ਕਰ ਰਹੇ ਹਨ। 81 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਵਿੱਚ ਉਹੀ ਜੋਸ਼ ਅਤੇ ਚੁਸਤੀ ਹੈ। ਉਹ ਸ਼ੋਅ ਲਈ ਦੇਰ ਰਾਤ ਸ਼ੂਟਿੰਗ ਕਰਦੇ ਹੈ। ਸ਼ੋਅ ਦੌਰਾਨ ਉਨ੍ਹਾਂ ਕਿਹਾ ਕਿ ਮੋਬਾਈਲ ਦੀ ਛੋਟੀ ਸਕਰੀਨ ‘ਤੇ ਫ਼ਿਲਮ ਦੇਖਣੀ ਬਹੁਤ ਮੁਸ਼ਕਿਲ ਹੈ। ਸ਼ੋਅ ਦਾ ਨਵਾਂ ਪ੍ਰੋਮੋ ਆ ਗਿਆ ਹੈ। ਇਸ ਪ੍ਰੋਮੋ ‘ਚ ਆਉਣ ਵਾਲੇ ਐਪੀਸੋਡ ਦੀ ਝਲਕ ਦਿਖਾਈ ਗਈ ਹੈ। ਸ਼ੋਅ ਦੇ ਆਉਣ ਵਾਲੇ ਐਪੀਸੋਡ 'ਚ ਬੀਡ, ਮਹਾਰਾਸ਼ਟਰ ਦੇ ਕਿਸ਼ੋਰ ਅਹੇਰ ਨੂੰ ਸ਼ਾਮਲ ਕੀਤਾ ਜਾਵੇਗਾ। ਉਹ ਇੱਕ ਲਾਇਬ੍ਰੇਰੀਅਨ ਹੈ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਪੰਜਾਬੀ ਅਦਾਕਾਰ ਗੁਗੂ ਗਿੱਲ
ਕਿਸ਼ੋਰ ਅਹੇਰ ਨੇ ਅਮਿਤਾਭ ਬੱਚਨ ਨਾਲ ਆਪਣੇ ਦਾਦਾ ਜੀ ਦੇ ਸਨਮਾਨ 'ਚ ਆਪਣੇ ਪਿੰਡ 'ਚ ਇੱਕ ਵਿਦਿਅਕ ਸੰਸਥਾ ਸਥਾਪਤ ਕਰਨ ਦਾ ਆਪਣਾ ਸੁਪਨਾ ਸਾਂਝਾ ਕੀਤਾ। ਕਿਸ਼ੋਰ ਨੇ ਅਮਿਤਾਭ ਬੱਚਨ ਨਾਲ ਸਾਂਝਾ ਕੀਤਾ ਕਿ ਉਹ ਆਪਣੇ ਮੋਬਾਈਲ ਡਿਵਾਈਸ ‘ਤੇ ਫ਼ਿਲਮਾਂ ਦੇਖਦੇ ਹਨ, ਜਿਸ ‘ਤੇ ਅਮਿਤਾਭ ਬੱਚਨ ਨੇ ਜਵਾਬ ਦਿੱਤਾ, “ਮੈਨੂੰ ਇੰਨੇ ਛੋਟੇ ਪਰਦੇ ‘ਤੇ ਫ਼ਿਲਮਾਂ ਦੇਖਣਾ ਮੁਸ਼ਕਲ ਲੱਗਦਾ ਹੈ। ਅਸੀਂ ਵੱਡੇ ਪਰਦੇ ਲਈ ਬਣੇ ਹਾਂ। ਸਿਨੇਮਾਘਰਾਂ 'ਚ ਫ਼ਿਲਮਾਂ ਦੇਖਣ ‘ਚ ਕੁਝ ਖਾਸ ਗੱਲ ਹੁੰਦੀ ਹੈ।
ਇਹ ਖ਼ਬਰ ਵੀ ਪੜ੍ਹੋ - ਹੈਰਾਨੀਜਨਕ! ਸਕੂਲ ਟੀਚਰ ਨਾਲ ਗੰਦੀ ਹਰਕਤ ਕਰਦੇ ਫੜਿਆ ਗਿਆ ਪ੍ਰਸਿੱਧ ਅਦਾਕਾਰ
ਅਮਿਤਾਭ ਬੱਚਨ ਫਿਲਮ ਦੇਖਣ ਤੋਂ ਪਹਿਲਾਂ ਪੜ੍ਹਦੇ ਹਨ ਟਾਈਟਲ
ਅਮਿਤਾਭ ਬੱਚਨ ਨੇ ਵੱਡੇ ਪਰਦੇ ‘ਤੇ ਫ਼ਿਲਮਾਂ ਦੇਖਣ ਬਾਰੇ ਕਿਹਾ, ‘‘ਅਕਸਰ ਅਜਿਹਾ ਹੁੰਦਾ ਹੈ ਕਿ ਜਦੋਂ ਮੈਂ ਕੋਈ ਫ਼ਿਲਮ ਦੇਖਣ ਜਾਂਦਾ ਹਾਂ ਤਾਂ ਸਭ ਤੋਂ ਪਹਿਲਾਂ ਉਸ ਦਾ ਟਾਈਟਲ ਪੜ੍ਹਦਾ ਹਾਂ ਪਰ ਜੇ ਕੋਈ ਮੈਨੂੰ ਮਹੀਨੇ ਬਾਅਦ ਪੁੱਛਦਾ ਹੈ ਕਿ ਮੈਂ ਕਿਹੜੀ ਫ਼ਿਲਮ ਦੇਖਦਾ ਹਾਂ। ਮੈਂ ਨਾਮ ਭੁੱਲ ਜਾਂਦਾ ਹਾਂ।”
ਇਹ ਖ਼ਬਰ ਵੀ ਪੜ੍ਹੋ -ਰਣਬੀਰ ਕਪੂਰ ਦੇ ਜਨਮਦਿਨ ਮੌਕੇ ਕੀਤਾ ਗਿਆ ਨਵੀਂ ਫ਼ਿਲਮ ਦਾ ਐਲਾਨ, ਪੋਸਟਰ ਹੋਇਆ ਜਾਰੀ
ਫ਼ਿਲਮਾਂ ਦੇਖਣ ਲਈ ਅਣਗਿਣਤ ਵਿਕਲਪ
ਅਮਿਤਾਭ ਬੱਚਨ ਨੇ ਕਿਹਾ, “ਮੈਂ ਇਸ ਦਾ ਜ਼ਿਕਰ ਇਸ ਲਈ ਕਰ ਰਿਹਾ ਹਾਂ ਕਿਉਂਕਿ ਅੱਜਕੱਲ੍ਹ ਫ਼ਿਲਮਾਂ ਦੀ ਭਰਮਾਰ ਹੈ। ਮੋਬਾਈਲ ਹੋਵੇ ਜਾਂ ਥੀਏਟਰ, ਹਰ ਜਗ੍ਹਾ ਅਣਗਿਣਤ ਵਿਕਲਪ ਉਪਲਬਧ ਹਨ।” ਇਸ ਤੋਂ ਬਾਅਦ ਅਮਿਤਾਭ ਨੇ ਹੈਰੀਟੇਜ ਫਾਊਂਡੇਸ਼ਨ ਵੱਲੋਂ ਆਪਣੀ ਬਲਾਕਬਸਟਰ ਫ਼ਿਲਮ ‘ਸ਼ੋਅਲੇ’ ਦੀ ਮੁੜ ਰਿਲੀਜ਼ ਦੇ ਮੌਕੇ ਨੂੰ ਯਾਦ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹੈਰਾਨੀਜਨਕ! ਸਕੂਲ ਟੀਚਰ ਨਾਲ ਗੰਦੀ ਹਰਕਤ ਕਰਦੇ ਫੜਿਆ ਗਿਆ ਪ੍ਰਸਿੱਧ ਅਦਾਕਾਰ
NEXT STORY