ਖਰੜ (ਅਮਰਦੀਪ)- ਖਰੜ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸਾਢੇ ਤਿੰਨ ਸਾਲ ਦੀ ਬੱਚੀ ਨਾਲ ਗਲਤ ਹਰਕਤਾਂ ਕਰਵਾਉਣ ਵਾਲੀ ਮਾਂ ਅਤੇ ਉਸ ਦੇ ਆਸ਼ਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਵੂਮੈਨ ਸੈਲ ਦੇ ਐੱਸ. ਐੱਚ. ਓ. ਐੱਸ. ਆਈ. ਬਲਜਿੰਦਰ ਕੌਰ ਨੇ ਦੱਸਿਆ ਹੈ ਕਿ ਸਨੀ ਇਨਕਲੇਵ ਖਰੜ ਵਿੱਚ ਰਹਿੰਦੇ ਇਕ ਵਿਅਕਤੀ ਨੇ ਉਨ੍ਹਾਂ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਕਿਸੇ ਕੰਮ ਲਈ ਯੂਕੇ ਗਿਆ ਹੋਇਆ ਸੀ ਤਾਂ ਉਸ ਤੋਂ ਬਾਅਦ ਉਸ ਦੀ ਪਤਨੀ ਨੇ ਆਪਣੇ ਆਸ਼ਿਕ ਰਣਜੀਤ ਸਿੰਘ ਵਾਸੀ ਪਿੰਡ ਭਿੱਖੀ ਨੂੰ ਘਰ ਬੁਲਾ ਕੇ ਜਦੋਂ ਉਹ ਹਮ ਬਿਸਤਰ ਹੁੰਦੇ ਸਨ ਤਾਂ ਉਸ ਦੀ ਸਾਢੇ ਤਿੰਨ ਸਾਲ ਦੀ ਬੱਚੀ ਨੂੰ ਵੀ ਨਗਨ ਹਾਲਤ ਵਿੱਚ ਬਿਸਤਰ 'ਤੇ ਬਿਠਾ ਲੈਂਦੇ ਸਨ ਅਤੇ ਉਸ ਦਾ ਆਸ਼ਿਕ ਉਸ ਨੂੰ ਗਲਤ ਟੱਚ ਕਰਦਾ ਸੀ। ਇਸ ਸਬੰਧੀ ਉਸ ਨੇ ਵੀਡੀਓ ਵੀ ਬਣਾਈਆਂ ਅਤੇ ਵਾਇਰਲ ਕੀਤੀਆਂ।
ਇਹ ਵੀ ਪੜ੍ਹੋ : ਪੰਜਾਬ 'ਚ 12 ਮਈ ਤੱਕ ਲੱਗ ਗਈਆਂ ਸਖ਼ਤ ਪਾਬੰਦੀਆਂ, ਰਹੋ ਸਾਵਧਾਨ, ਨਹੀਂ ਤਾਂ...
ਉਸ ਦੇ ਹੱਥ ਜਦੋਂ ਵੀਡੀਓ ਲੱਗੀ ਤਾਂ ਉਹ ਯੂ. ਕੇ. ਤੋਂ ਵਾਪਸ ਘਰ ਆਇਆ। ਉਸ ਦੀ ਬੱਚੀ ਨੇ ਇਸ਼ਾਰਿਆਂ ਨਾਲ ਸਮਝਾਇਆ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਰਣਜੀਤ ਸਿੰਘ ਆਪਣੇ ਪਿਤਾ ਜੋਕਿ ਪੰਜਾਬ ਪੁਲਸ ਵਿੱਚ ਏ. ਐੱਸ. ਆਈ. ਹਨ, ਉਸ ਦੀ ਵਰਦੀ ਪਾ ਕੇ ਧਮਕਾਉਂਦਾ ਸੀ। ਮੁਲਜ਼ਮ ਉਨ੍ਹਾਂ ਦਾ ਕੀਮਤੀ ਸਾਮਾਨ ਵੀ ਘਰੋਂ ਚੋਰੀ ਕਰਕੇ ਲੈ ਗਿਆ। ਇਸ ਮਾਮਲੇ ਦੀ ਪੁਲਸ ਨੇ ਪੂਰੀ ਜਾਂਚ ਕਰਕੇ ਪੀੜਤ ਕੁੜੀ ਦੀ ਕਲਯੁਗੀ ਮਾਂ ਅਤੇ ਉਸ ਦੇ ਆਸ਼ਿਕ ਰਮਨਜੀਤ ਸਿੰਘ ਨੂੰ ਮੂਨਕ ਤੋਂ ਗ੍ਰਿਫ਼ਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਮਾਨਯੋਗ ਅਦਾਲਤ ਨੇ ਦੋ ਦਿਨਾਂ ਪੁਲਸ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਇਲਾਕੇ 'ਚ ਹੋਇਆ ਧਮਾਕਾ, ਪਈਆਂ ਭਾਜੜਾਂ, ਜਾਨ ਬਚਾਉਣ ਲਈ ਇੱਧਰ-ਉਧਰ ਭੱਜੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ 12 ਮਈ ਤੱਕ ਲੱਗ ਗਈਆਂ ਸਖ਼ਤ ਪਾਬੰਦੀਆਂ, ਰਹੋ ਸਾਵਧਾਨ, ਨਹੀਂ ਤਾਂ...
NEXT STORY