ਧਨੌਲਾ, (ਰਵਿੰਦਰ)– ਬੀਤੀ ਦੇਰ ਸ਼ਾਮ ਇਕ ਮੋਟਰਸਾਈਕਲ ਅਤੇ ਕਾਰ ਦੀ ਟੱਕਰ ’ਚ 3 ਮੋਟਰਸਾਈਕਲ ਸਵਾਰ ਜ਼ਖਮੀ ਹੋ ਗਏ। ਕੁਲਦੀਪ ਸਿੰਘ ਸਰਪੰਚ ਬੁੱਗਰਾਂ ਨੇ ਦੱਸਿਆ ਕਿ ਗੁਰਮੀਤ ਸਿੰਘ, ਰੋਸ਼ਨ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਬੁੱਗਰਾਂ ਅਤੇ ਬੰਤ ਸਿੰਘ ਪੁੱਤਰ ਜੰਗੀਰ ਸਿੰਘ ਹਰੀਗਡ਼੍ਹ ਤੋਂ ਦੇਰ ਸ਼ਾਮ ਆਪਣੇ ਪਿੰਡ ਨੂੰ ਮੋਟਰਸਾਈਕਲ ’ਤੇ ਜਾਣ ਲੱਗੇ ਸਨ। ਜਿਉਂ ਹੀ ਉਹ ਕੌਮੀ ਮੁੱਖ ਮਾਰਗ ’ਤੇ ਬੱਸ ਅੱਡਾ ਹਰੀਗਡ਼੍ਹ ਕੋਲ ਚਡ਼੍ਹਨ ਲੱਗੇ ਤਾਂ ਇਕ ਤੇਜ਼ ਰਫ਼ਤਾਰ ਕਾਰ ਨਾਲ ਟਕਰਾਅ ਗਏ, ਜਿਸ ਕਾਰਨ ਤਿੰਨੇ ਗੰਭੀਰ ਜ਼ਖਮੀ ਹੋ ਗਏ। ਜ਼ਖਮੀਅਾਂ ਨੂੰ ਪੁਲਸ ਪੈਟਰੋਲਿੰਗ ਪਾਰਟੀ ਨੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ। ਡਿਊਟੀ ’ਤੇ ਹਾਜ਼ਰ ਡਾ. ਅਮਰਿੰਦਰ ਕੌਰ ਢਿੱਲੋਂ ਨੇ ਜ਼ਖਮੀ ਭਰਾਵਾਂ ਗੁਰਮੀਤ ਸਿੰਘ ਤੇ ਰੋਸ਼ਨ ਸਿੰਘ ਨੂੰ ਸਿਰ ’ਚ ਜ਼ਿਆਦਾ ਸੱਟਾਂ ਲੱਗੀਆਂ ਹੋਣ ਕਾਰਨ ਬਰਨਾਲਾ ਲਈ ਰੈਫਰ ਕਰ ਦਿੱਤਾ ਜਦੋਂਕਿ ਬੰਤ ਸਿੰਘ ਦਾ ਸਥਾਨਕ ਹਸਪਤਾਲ ਵਿਚ ਹੀ ਇਲਾਜ ਚੱਲ ਰਿਹਾ ਹੈ। ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਉਕਤ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰਨ ਵਾਲਾ ਕਾਰ ਚਾਲਕ ਕਾਰ ਸਣੇ ਭੱਜ ਗਿਆ ਹੈ, ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਵਾਇਰਲ ਵੀਡੀਓ 'ਚ ਪੁੱਤਰ-ਧੀ ਕੁੱਟ ਰਹੇ ਸਨ ਪੁਲਸ ਕਰਮਚਾਰੀ ਨੂੰ
NEXT STORY