ਫਿਰੋਜ਼ਪੁਰ (ਖੁੱਲ੍ਹਰ) : ਆਰਿਫ ਕੇ ਦੇ ਅਧੀਨ ਆਉਂਦੇ ਪਿੰਡ ਕਟੋਰਾ ਦੇ ਨਜ਼ਦੀਕ ਇਕ ਮੋਟਰਸਾਈਕਲ ਅਤੇ ਮੋਟਰਸਾਈਕਲ ਰੇਹੜੀ ਦੀ ਟੱਕਰ 'ਚ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧ 'ਚ ਥਾਣਾ ਆਰਿਫ ਕੇ ਪੁਲਸ ਨੇ ਅਣਪਛਾਤੇ ਮੋਟਰਸਾਈਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਸੁਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਲੱਧੂ ਵਾਲੀ ਨੇ ਦੱਸਿਆ ਕਿ ਉਹ ਸਿਵਲ ਵੈਟਨਰੀ ਡਿਸਪੈਂਸਰੀ ਪਿੰਡ ਸੰਮੀਪੁਰ ਜਲੰਧਰ ਵਿਖੇ ਨੌਕਰੀ ਕਰਦਾ ਹੈ ਅਤੇ ਆਪਣੀ ਡਿਊਟੀ ਖ਼ਤਮ ਕਰਕੇ ਆਪਣੇ ਮੋਟਰਸਾਈਕਲ ’ਤੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ।
ਜਦੋਂ ਉਹ ਪਿੰਡ ਕਟੋਰਾ ਤੋਂ ਸੂਆ ਨਹਿਰ ਨੇੜੇ ਪੁੱਜਾ ਤਾਂ ਇਕ ਨੌਜਵਾਨ ਜਿਸ ਨੇ ਆਪਣੇ ਮੋਟਰਸਾਈਕਲ ਪਿੱਛੇ ਰੇਹੜੀ ਪਾਈ ਹੋਈ ਸੀ, ਉਸ ਦੇ ਮੋਟਰਸਾਈਕਲ ਵਿਚ ਮੋਟਰਸਾਈਕਲ ਰੇਹੜੀ ਮਾਰੀ। ਇਸ ਹਾਦਸੇ ਵਿਚ ਉਸ ਦੀ ਸੱਜੀ ਲੱਤ ਅਤੇ ਹੋਰ ਕਾਫੀ ਸੱਟਾਂ ਲੱਗੀਆਂ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕੁਲਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਲੰਧਰ ਨੇੜਿਓਂ ਅਗਵਾ ਕੀਤੇ ਐੱਨ. ਆਰ. ਆਈ. ਦਾ ਕਤਲ
NEXT STORY