ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਚਾਈਨਾ ਡੋਰ ਦੇ ਕਾਰਨ ਅੱਜ ਇੱਕ ਮੋਟਰਸਾਈਕਲ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਕੁੱਲ 26 ਟਾਂਕੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਰਮਾਨ ਪ੍ਰੀਤ ਸਿੰਘ ਪੁੱਤਰ ਮਨਦੀਪ ਸਿੰਘ ਵਾਸੀ ਵਾਰਡ ਨੰਬਰ 9 ਸਾਹਮਣੇ ਸਬ ਤਹਿਸੀਲ ਟਾਂਡਾ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਜਾਜਾ ਤੋਂ ਆਪਣੇ ਦੋਸਤ ਦੇ ਘਰੋਂ ਵਾਪਸ ਆ ਰਿਹਾ ਸੀ ਉਸ ਤੇ ਗਲੇ ਵਿੱਚ ਚਾਈਨਾ ਡੋਰ ਬੁਰੀ ਤਰ੍ਹਾਂ ਫਸ ਗਈ ਤੇ ਉਹ ਗੰਭੀਰ ਜ਼ਖਮੀ ਹੋ ਗਿਆ।
ਜ਼ਖਮੀ ਹਾਲਤ 'ਚ ਅਰਮਾਨ ਪ੍ਰੀਤ ਸਿੰਘ ਖੁਦ ਹੀ ਟਾਂਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਪਣਾ ਇਲਾਜ ਕਰਾਉਣ ਵਾਸਤੇ ਪਹੁੰਚਿਆ ਜਿੱਥੇ ਡਾਕਟਰ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ 26 ਟਾਂਕੇ ਕੇ ਲਗਾ ਕੇ ਉਸਦਾ ਇਲਾਜ ਕੀਤਾ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਦੀ ਬਿਕਰੀ ਅਤੇ ਚਾਈਨਾ ਡੋਰ ਦੀ ਵਰਤੋਂ ਨਾ ਹੋਣ ਦੇ ਦਾਅਵੇ ਕੀਤੇ ਜਾ ਰਹੇ ਸਨ ਪਰ ਨਿਤ ਦਿਨ ਵਾਪਰ ਰਹੇ ਇਹ ਹਾਦਸੇ ਸਰਕਾਰ ਦੇ ਇਨ੍ਹਾਂ ਦਾਵਿਆਂ ਦੀ ਫੂਕ ਕੱਢ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਗਲੇ 72 ਘੰਟਿਆਂ 'ਚ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ
NEXT STORY