ਹਾਜੀਪੁਰ (ਜੋਸ਼ੀ)- ਹਾਜੀਪੁਰ ਦੇ ਬਸ ਸਟੈਂਡ ਨੇੜੇ ਟਿੱਪਰ ਦੀ ਫੇਟ ਲੱਗਣ ਨਾਲ ਮੋਟਰਸਾਈਕਲ ਸਵਾਰ ਹੈਲਥ ਇੰਸਪੈਕਟਰ ਦੀ ਮੌਤ ਹੋ ਗਈ। ਇਸ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਹਾਜੀਪੁਰ ਇੰਸਪੈਕਟਰ ਅਮਰਜੀਤ ਕੌਰ ਨੇ ਦੱਸਿਆ ਹੈ ਕਿ ਹਾਜੀਪੁਰ ਪੁਲਸ ਨੂੰ ਦਿੱਤੇ ਬਿਆਨ 'ਚ ਨਿਸ਼ਾਂਤ ਸ਼ਰਮਾ ਪੁੱਤਰ ਰਵਿੰਦਰ ਕੁਮਾਰ ਵਾਸੀ ਹਾਜੀਪੁਰ ਨੇ ਦੱਸਿਆ ਹੈ ਕਿ ਮੇਰੇ ਪਿਤਾ ਰਵਿੰਦਰ ਕੁਮਾਰ ਹੈਲਥ ਵਿਭਾਗ ਹਾਜੀਪੁਰ ਵਿਖੇ ਬਤੌਰ ਹੈਲਥ ਇੰਸਪੈਕਟਰ ਆਪਣੀਆਂ ਸੇਵਾਵਾਂ ਦੇ ਰਹੇ ਸਨ׀
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਹੋਟਲਾਂ 'ਚ ਪੁਲਸ ਨੇ ਕਰ 'ਤੀ ਅਚਾਨਕ ਛਾਪੇਮਾਰੀ, ਪਈਆਂ ਭਾਜੜਾਂ
ਰਾਤ ਨੂੰ ਉਹ ਆਪਣੇ ਮੋਟਰਸਾਈਕਲ ਨੰਬਰ ਪੀ. ਬੀ. 54-ਏ-6434 ਪਰ ਸਵਾਰ ਹੋ ਕੇ ਬੁੱਢਾਬੜ ਚੌਂਕ ਤੋਂ ਹਾਜੀਪੁਰ ਦੇ ਬਸ ਸਟੈਂਡ ਵੱਲ ਜਾ ਰਹੇ ਸਨ ਜਦੋਂ ਉਹ ਡਡਵਾਲ ਬੇਕਰੀ ਦੇ ਲਾਗੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਟਿੱਪਰ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ ׀ ਜਿਸ ਕਾਰਨ ਉਹ ਸੜਕ 'ਤੇ ਡਿੱਗ ਪਏ ਅਤੇ ਬੇਹੋਸ਼ ਹੋ ਗਏ ׀ ਉਨ੍ਹਾਂ ਨੂੰ ਤੁਰੰਤ ਹਾਜੀਪੁਰ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਹਾਜੀਪੁਰ ਪੁਲਸ ਨੇ ਇਸ ਸੰਬੰਧ 'ਚ ਟਿੱਪਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਕੇ CM ਭਗਵੰਤ ਮਾਨ ਦਾ ਵੱਡਾ ਬਿਆਨ, ਕੀਤੀ ਖ਼ਾਸ ਅਪੀਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟ੍ਰੇਨ ਲਈ ਟਿਕਟ, ਰਿਫੰਡ, ਹੋਟਲ, ਕੁਲੀ... ਸਭ ਕੁਝ ਇਕ ਐਪ 'ਤੇ ਹੋਵੇਗਾ ਬੁੱਕ
NEXT STORY